ਕੇਂਦਰ ਨੇ ਯੂ-ਟਿਊਬ ਨੂੰ ਫ਼ਰਜ਼ੀ ਖ਼ਬਰਾਂ ਫੈਲਾਅ ਰਹੇ ਤਿੰਨ ਚੈਨਲਾਂ ’ਤੇ ਰੋਕ ਲਾਉਣ ਲਈ ਕਿਹਾ
ਨਵੀਂ ਦਿੱਲੀ : ਸਰਕਾਰ ਨੇ ਯੂ-ਟਿਊਬ ਨੂੰ ਵੱਖ-ਵੱਖ ਲੋਕ ਭਲਾਈ ਪਹਿਲਕਦਮੀਆਂ ਬਾਰੇ ਝੂਠੇ ਅਤੇ ਸਨਸਨੀਖੇਜ਼ ਦਾਅਵੇ ਕਰਨ ਅਤੇ ਫਰਜ਼ੀ ਖਬਰਾਂ ਫੈਲਾਉਣ ਲਈ ਤਿੰਨ ਚੈਨਲਾਂ ਨੂੰ ਬਲਾਕ ਕਰਨ ਲਈ ਕਿਹਾ ਹੈ। ਪ੍ਰੈੱਸ ਇਨਫਰਮੇਸ਼ਨ ਬਿਊਰੋ ਦੀ ‘ਫੈਕਟ ਚੈੱਕ ਯੂਨਿਟ’ ਨੇ ਤਿੰਨ ਚੈਨਲਾਂ ਨੂੰ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ ਕਰਾਰ ਦਿੱਤਾ ਹੈ। ਸੂਤਰ ਨੇ ਕਿਹਾ, ‘ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਯੂਟਿਊਬ ਨੂੰ ਤਿੰਨ ਚੈਨਲਾਂ ‘ਆਜ ਤਕ ਲਾਈਵ’, ‘ਨਿਊਜ਼ ਹੈੱਡਲਾਈਨਜ਼’ ਅਤੇ ‘ਸਰਕਾਰੀ ਅੱਪਡੇਟਸ’ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਹੈ।’