ਮੁੰਬਈ: ਕਸਟਮ ਵਿਭਾਗ ਨੇ ਜ਼ਬਤ ਕੀਤਾ 1.58 ਕੋਰੜ ਰੁਪਏ ਦਾ ਸੋਨਾ
ਮੁੰਬਈ : ਮੁੰਬਈ ਏਅਰਪੋਰਟ ਕਸਟਮ ਨੇ ਤਿੰਨ ਵੱਖ-ਵੱਖ ਮਾਮਲਿਆਂ ਵਿਚ 1.58 ਕਰੋੜ ਰੁਪਏ ਦਾ 2.95 ਕਿਲੋ ਸੋਨਾ ਜ਼ਬਤ ਕੀਤਾ ਹੈ, ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਅਧਿਕਾਰੀ ਨੇ ਦੱਸਿਆ ਕਿ ਮੁੰਬਈ ਏਅਰਪੋਰਟ ਕਸਟਮਜ਼ ਨੇ 19 ਅਤੇ 20 ਮਈ ਨੂੰ ਤਿੰਨ ਵੱਖ-ਵੱਖ ਮਾਮਲਿਆਂ ਵਿਚ 1.58 ਕਰੋੜ ਰੁਪਏ ਮੁੱਲ ਦਾ 2.95 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ। ਇਸ ਵਿਚ ਇਕ ਕੀਨੀਆ ਏਅਰਵੇਜ਼ ਦਾ ਅਮਲਾ ਸ਼ਾਮਿਲ ਹੈ, ਜੋ ਕਿ ਲਗਭਗ 1 ਕਿਲੋ ਸੋਨਾ ਲੈ ਕੇ ਜਾ ਰਿਹਾ ਸੀ।