ਫ਼ੁਟਕਲਭਾਰਤ

ਹਾਈਵੋਲਟੇਜ ਤਾਰਾਂ ਨਾਲ ਟਕਰਾਇਆ ਰੱਥ, ਸ਼ਰਧਾਲੂਆਂ ਨੂੰ ਲੱਗਿਆ ਕਰੰਟ, 2 ਦੀ ਮੌਤ

ਸ਼ੇਖਪੁਰਾ: ਬਿਹਾਰ ਦੇ ਸ਼ੇਖਪੁਰਾ ‘ਚ ਸੋਮਵਾਰ ਸਵੇਰੇ ਕਲਸ਼ ਯਾਤਰਾ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਕਰੰਟ ਲੱਗਣ ਨਾਲ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ। ਜਦਕਿ 6 ਸ਼ਰਧਾਲੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਹ ਹਾਦਸਾ ਹਥਿਆਵਾ ਓਪੀ ਇਲਾਕੇ ਦੇ ਪਿੰਡ ਰਸਾਲਪੁਰ ਵਿਚ ਵਾਪਰਿਆ।

ਇਸ ਹਾਦਸੇ ਦਾ ਲਾਈਵ ਵੀਡੀਓ ਸਾਹਮਣੇ ਆਇਆ ਹੈ। ਜਿਥੇ ਕੁਝ ਸ਼ਰਧਾਲੂ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਰੱਥ ਨੂੰ ਖਿੱਚ ਰਹੇ ਸਨ। ਸਾਰਿਆਂ ਦਾ ਧਿਆਨ ਖੇਤ ਦੀ ਮਿੱਟੀ ਵਿਚ ਫਸੇ ਰੱਥ ਨੂੰ ਹਟਾਉਣ ਵੱਲ ਸੀ। ਇਸ ਦੌਰਾਨ ਰੱਥ ਦਾ ਉਪਰਲਾ ਹਿੱਸਾ ਹਾਈ ਟੈਂਸ਼ਨ ਤਾਰ ਦੀ ਲਪੇਟ ‘ਚ ਆ ਗਿਆ। ਬਿਜਲੀ ਦਾ ਕਰੰਟ ਲੱਗਣ ਕਾਰਨ ਕਈ ਲੋਕ ਕੁਝ ਹੀ ਸਕਿੰਟਾਂ ‘ਚ ਜ਼ਮੀਨ ‘ਤੇ ਡਿੱਗ ਗਏ।

ਦੱਸ ਦੇਈਏ ਕਿ ਪਿੰਡ ਵਿਚ ਨੌਂ ਦਿਨਾਂ ਮਹਾਯੱਗ ਲਈ ਕਲਸ਼ ਯਾਤਰਾ ਕੱਢੀ ਗਈ ਸੀ। ਇਸ ਦੌਰਾਨ 8 ਲੋਕਾਂ ਨੂੰ ਕਰੰਟ ਲੱਗ ਗਿਆ। ਜਿਸ ਵਿਚ ਦੋ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 25 ਸਾਲਾ ਰਾਜੋ ਕੁਮਾਰ ਪਿਤਾ ਅਤੇ 30 ਸਾਲਾ ਪਿਰੇਂਦਰ ਕੁਮਾਰ ਵਜੋਂ ਹੋਈ ਹੈ। ਦੋਵੇਂ ਪਿੰਡ ਰਸਾਲਪੁਰ ਦੇ ਰਹਿਣ ਵਾਲੇ ਹਨ। ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-