ਜੇਕਰ ਬੱਚਿਆਂ ਨੂੰ ਹੈ ਪਿੱਠਦਰਦ ਦੀ ਸਮੱਸਿਆ ਤਾਂ ਇਹ ਘਰੇਲੂ ਨੁਸਖ਼ੇ ਅਪਣਾਉ
ਬਾਹਰੀ ਦੁਨੀਆਂ ਤੋਂ ਲਾਂਭੇ ਹੋ ਕੇ ਅਸੀਂ ਫ਼ੋਨ ਵਿਚ ਸਿਮਟਦੇ ਜਾ ਰਹੇ ਹਾਂ। ਇਸ ਨਾਲ ਹੀ ਕੋਰੋਨਾ ਦੌਰ ਨੇ ਬੱਚਿਆਂ ਦੀਆਂ ਸਰੀਰਕ ਗਤੀਵਿਧੀਆਂ ਨੂੰ ਹੋਰ ਵੀ ਘਟਾ ਦਿਤਾ ਹੈ ਜਿਸ ਕਾਰਨ ਜ਼ਿਆਦਾਤਰ ਬੱਚਿਆਂ ਵਿਚ ਪਿੱਠ ਦਰਦ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਜੇਕਰ ਤੁਹਾਡੇ ਬੱਚੇ ਨੂੰ ਵੀ ਇਸ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਪਿੱਠ ਦਰਦ ਦੇ ਕਾਰਨਾਂ ਅਤੇ ਲੱਛਣਾਂ ਨੂੰ ਸਮਝ ਕੇ ਬੱਚਿਆਂ ਨੂੰ ਇਸ ਦਰਦ ਤੋਂ ਛੁਟਕਾਰਾ ਦਵਾ ਸਕਦੇ ਹੋ।
ਕਈ ਵਾਰ ਮਾਪੇ ਬੱਚਿਆ ਦੇ ਪਿੱਠ ਦਰਦ ਨੂੰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਹਾਲਾਂਕਿ ਇਹ ਸਮੱਸਿਆ ਕਈ ਹੋਰ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦੀ ਹੈ। ਕੁੱਝ ਲੱਛਣਾਂ ਦੀ ਮਦਦ ਨਾਲ, ਤੁਸੀਂ ਬੱਚਿਆਂ ਵਿਚ ਪਿੱਠ ਦੇ ਦਰਦ ਦਾ ਆਸਾਨੀ ਨਾਲ ਪਤਾ ਲਗਾ ਸਕਦੇ ਹੋ। ਅਕਸਰ ਪਿੱਠ ਦਰਦ ਦੇ ਕਾਰਨ, ਸੋਜ, ਗਰਦਨ ਅਤੇ ਲੱਤਾਂ ਵਿਚ ਦਰਦ ਦੇ ਨਾਲ-ਨਾਲ ਬੁਖ਼ਾਰ ਅਤੇ ਇਨਫ਼ੈਕਸ਼ਨ ਵੀ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਕਈ ਵਾਰ ਗ਼ਲਤ ਪੁਜ਼ੀਸ਼ਨ ਵਿਚ ਸੌਣ ਕਾਰਨ ਵੀ ਪਿੱਠ ਦਰਦ ਸ਼ੁਰੂ ਹੋ ਜਾਂਦਾ ਹੈ।