2000 ਦੇ ਨੋਟ ‘ਤੇ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਅਧੀਰ ਰੰਜਨ ਚੌਧਰੀ ਨੇ ਪੀਐਮ ਮੋਦੀ ਖਿਲਾਫ ਬੋਲੇ ​​ਅਪਸ਼ਬਦ

ਨਵੀਂ ਦਿੱਲੀ : ਪੱਛਮੀ ਬੰਗਾਲ ‘ਚ ਅਧੀਰ ਰੰਜਨ ਚੌਧਰੀ ਨੇ 2000 ਰੁਪਏ ਦੇ ਨੋਟ ਨੂੰ ਲੈ ਕੇ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਪੀਐਮ ਮੋਦੀ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਭਾਜਪਾ ‘ਤੇ ਤਿੱਖਾ ਹਮਲਾ ਕੀਤਾ। ਕਾਂਗਰਸ ਦੇ ਸੰਸਦ ਮੈਂਬਰ ਅਤੇ ਪੱਛਮੀ ਬੰਗਾਲ ਕਾਂਗਰਸ ਪ੍ਰਧਾਨ ਨੇ ਕਿਹਾ, ‘ਯੇ ਮੋਦੀ ਨਹੀਂ… ਮੋਦੀ ਹੈ। ਲੋਕ ਉਸ ਨੂੰ ‘…ਮੋਦੀ’ ਕਹਿ ਰਹੇ ਹਨ।

ਇਸ ਤੋਂ ਪਹਿਲਾਂ ਕੇਜਰੀਵਾਲ-ਮਮਤਾ ਦੀ ਮੁਲਾਕਾਤ ‘ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਕਿਹਾ, ‘ਆਪ ਅਤੇ ਟੀਐੱਮਸੀ ਕਾਂਗਰਸ ਨੂੰ ਕਮਜ਼ੋਰ ਕਰਨ ਅਤੇ ਅਪਣੀ ਤਾਕਤ ਵਧਾਉਣ ਦੀ ਕੋਸ਼ਿਸ਼ ‘ਚ ਇਕੋ ਨੀਤੀ ‘ਤੇ ਚੱਲ ਰਹੀਆਂ ਹਨ। ਇਸ ਤਰ੍ਹਾਂ ਦੋਵੇਂ ਪਾਰਟੀਆਂ ਭਾਜਪਾ ਦੀ ਮਦਦ ਕਰਦੀਆਂ ਹਨ।

ਮੁਰਸ਼ਿਦਾਬਾਦ ਦੇ ਜ਼ਿਲ੍ਹਾ ਕਾਂਗਰਸ ਦਫਤਰ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਧੀਰ ਰੰਜਨ ਚੌਧਰੀ ਨੇ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਭਾਜਪਾ ਵਿਰੋਧੀ ਗਠਜੋੜ ਨੂੰ ਨਬਾਨਾ ਆ ਕੇ ਮੀਟਿੰਗ ਕਰਨ ਦੀ ਕੋਈ ਲੋੜ ਹੈ। ਦੋਵੇਂ ਪਾਰਟੀਆਂ ਕਾਂਗਰਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ‘ਆਪ’, ਤ੍ਰਿਣਮੂਲ ‘ਚੋਂ ਕੋਈ ਵੀ ਭਾਜਪਾ ਜਾਂ ਨਰਿੰਦਰ ਮੋਦੀ ਵਿਰੁੱਧ ਨਹੀਂ ਬੋਲਦਾ। ਦੋਵਾਂ ਪਾਰਟੀਆਂ ਦੀ ਭਾਜਪਾ ਨਾਲ ਮਿਲੀਭੁਗਤ ਹੈ।

ਬਹਿਰਾਮਪੁਰ ਦੇ ਸੰਸਦ ਮੈਂਬਰ ਨੇ ਮਮਤਾ ਅਤੇ ਕੇਜਰੀਵਾਲ ‘ਤੇ ਇਕੱਠੇ ਹਮਲੇ ਕੀਤੇ। ਅਧੀਰ ਨੇ ਕਿਹਾ, ‘ਮਮਤਾ ਅਤੇ ਕੇਜਰੀਵਾਲ ਦੋਵੇਂ ਹੀ ਭਾਜਪਾ ਨਾਲ ਹਿੰਦੂਤਵ ਦਾ ਮੁਕਾਬਲਾ ਜਾਰੀ ਰੱਖ ਰਹੇ ਹਨ। ਤ੍ਰਿਣਮੂਲ ਅਤੇ ‘ਆਪ’ ਦਾ ਉਦੇਸ਼ ਕਾਂਗਰਸ ਨੂੰ ਕਮਜ਼ੋਰ ਕਰਕੇ ਅਪਣੇ ਆਪ ਨੂੰ ਮਜ਼ਬੂਤ ​​ਕਰਨਾ ਹੈ। ਇਹ ਦੋਵੇਂ ਪਾਰਟੀਆਂ ਭਾਜਪਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੀਆਂ ਹਨ। ਕਦੇ ਵੀ ਝਗੜੇ ਵਿੱਚ ਨਾ ਪਓ।

Leave a Reply

error: Content is protected !!