ਹਾਈਕੋਰਟ ਨੇ ਮਨਜ਼ੂਰ ਕੀਤੀ ਸੌਦਾ ਸਾਧ ਵਲੋਂ ਦਾਇਰ ਕੀਤੀ ਦਸਤਾਵੇਜ਼ ਦੀ ਮੰਗ ਵਾਲੀ ਪਟੀਸ਼ਨ
ਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੌਦਾ ਸਾਧ ਦੀ ਬੇਅਦਬੀ ਮਾਮਲੇ ਵਿਚ ਸੀ.ਬੀ.ਆਈ. ਅਤੇ ਪੰਜਾਬ ਪੁਲਿਸ ਵਲੋਂ ਕੀਤੀ ਗਈ ਜਾਂਚ ਨਾਲ ਸਬੰਧਤ ਰਿਕਾਰਡ ਸੌਂਪਣ ਦੇ ਹੁਕਮ ਦਿਤੇ ਹਨ। ਸੌਦਾ ਸਾਧ ਵਲੋਂ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਸੀ.ਬੀ.ਆਈ. ਵਲੋਂ ਕੀਤੀ ਗਈ ਜਾਂਚ, ਪੰਜਾਬ ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਪੇਸ਼ ਕੀਤੇ ਗਏ ਹੋਰ ਸਬੂਤ ਅਤੇ ਦਸਤਾਵੇਜ਼ਾਂ ਦੀ ਮੰਗ ਕੀਤੀ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਹੈ। ਇਸ ‘ਤੇ ਹਾਈਕੋਰਟ ਨੇ ਇਕ ਹਫ਼ਤੇ ਵਿਚ ਰਿਕਾਰਡ ਦੇਣ ਦੇ ਹੁਕਮ ਦਿਤੇ ਹਨ।
ਡੇਰੇ ਦੇ ਵਕੀਲ ਜਤਿੰਦਰ ਖੁਰਾਣਾ ਨੇ ਦਸਿਆ ਕਿ ਜਦੋਂ ਮਾਮਲੇ ਸਬੰਧੀ ਦਸਤਾਵੇਜ਼ ਮੰਗੇ ਗਏ ਸਨ ਤਾਂ ਸਟੇਟ ਵਲੋਂ ਕਿਹਾ ਗਿਆ ਸੀ ਕਿ ਸਾਰੇ ਵੇਰਵੇ ਕੋਰਟ ਨੂੰ ਦੇ ਦਿਤੇ ਗਏ ਹਨ। ਪਰ ਦਸਤਾਵੇਜ਼ ਪ੍ਰਾਪਤ ਕਰਨ ਲਈ ਜਦੋਂ ਉਨ੍ਹਾਂ ਵਲੋਂ ਕਾਪੀ ਬ੍ਰਾਂਚ ਅੰਦਰ ਪਹੁੰਚ ਕੀਤੀ ਤਾਂ ਉਨ੍ਹਾਂ ਨੂੰ ਇਹ ਦਸਤਾਵੇਜ਼ ਨਹੀਂ ਮਿਲੇ। ਗਲਬਾਤ ਕਰਦਿਆਂ ਦਸਿਆ ਕਿ ਸੌਦਾ ਸਾਧ ਵਲੋਂ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ ਕਿ ਬੇਅਦਬੀ ਮਾਮਲਾ ਸਬੰਧੀ ਸਾਰੇ ਦਸਤਾਵੇਜ਼ ਉਸ ਨੂੰ ਨਹੀਂ ਦਿਤੇ ਜਾ ਰਹੇ।