ਆਸਟ੍ਰੇਲੀਆ ‘ਚ ਪੜ੍ਹਨ ਜਾ ਰਹੇ ਪੰਜਾਬੀਆਂ ਨੂੰ ਝਟਕਾ, ਦੋ ਹੋਰ ਯੂਨੀਵਰਸਿਟੀਆਂ ਨੇ ਦਾਖ਼ਲੇ ‘ਤੇ ਲਗਾਈ ਪਾਬੰਦੀ

ਮੈਲਬਰਨ: ਆਸਟਰੇਲੀਆ ‘ਚ ਪੜ੍ਹਨ ਜਾ ਰਹੇ ਪੰਜਾਬੀਆਂ ਲਈ ਜ਼ਰੂਰੀ ਖ਼ਬਰ ਸਾਹਮਣੇ ਆਈ  ਹੈ। ਆਸਟਰੇਲੀਆ ਦੀਆਂ ਦੋ ਹੋਰ ਯੂਨੀਵਰਸਿਟੀਆਂ ਨੇ ਫ਼ਰਜ਼ੀ ਵੀਜ਼ਾ ਅਰਜ਼ੀਆਂ ਵਿਚ ਵਾਧੇ ਕਾਰਨ ਪੰਜਾਬ, ਹਰਿਆਣਾ ਤੇ ਕੁੱਝ ਹੋਰ ਰਾਜਾਂ ਦੇ ਵਿਦਿਆਰਥੀਆਂ ਨੂੰ ਦਾਖ਼ਲੇ ਦੇਣ ’ਤੇ ਪਾਬੰਦੀ ਲਗਾ ਦਿਤੀ ਹੈ।

ਵਿਕਟੋਰੀਆ ਵਿਚ ਫੈਡਰੇਸ਼ਨ ਯੂਨੀਵਰਸਿਟੀ ਅਤੇ ਨਿਊ ਸਾਊਥ ਵੇਲਜ਼ ਵਿੱਚ ਪੱਛਮੀ ਸਿਡਨੀ ਯੂਨੀਵਰਸਿਟੀ ਨੇ ਪਿਛਲੇ ਹਫ਼ਤੇ ਸਿੱਖਿਆ ਏਜੰਟਾਂ ਨੂੰ ਪੱਤਰ ਲਿਖ ਕੇ ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਦੇ ਦਾਖ਼ਲੇ ਨਾ ਕਰਨ ਦੀ ਹਦਾਇਤ ਦਿਤੀ।

ਫੈਡਰੇਸ਼ਨ ਯੂਨੀਵਰਸਿਟੀ ਦੇ ਏਜੰਟਾਂ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਕਿ “ਯੂਨੀਵਰਸਿਟੀ ਨੇ ਗ੍ਰਹਿ ਮਾਮਲਿਆਂ ਦੇ ਵਿਭਾਗ ਦੁਆਰਾ ਕੁਝ ਭਾਰਤੀ ਖੇਤਰਾਂ ਤੋਂ ਇਨਕਾਰ ਕੀਤੇ ਗਏ ਵੀਜ਼ਾ ਅਰਜ਼ੀਆਂ ਦੇ ਅਨੁਪਾਤ ਵਿਚ ਮਹੱਤਵਪੂਰਨ ਵਾਧਾ ਦੇਖਿਆ ਹੈ।

Leave a Reply

error: Content is protected !!