ਧਾਕੜ ਜਾਫੀ ਮੁਖਤਿਆਰ ਸਿੰਘ (ਘੋਨਾ) ਦਾ ਅਚਾਨਕ ਦੇਹਾਂਤ

ਮਿਲਾਨ  : ਕਬੱਡੀ ਖੇਡ ਜਗਤ ਨੂੰ ਉਸ ਵੇਲੇ ਵੱਡਾ  ਸਦਮਾ ਲੱਗਿਆ। ਜਦੋਂ ਕਬੱਡੀ ਦੇ ਧਾਕੜ ਜਾਫੀ ਮੁਖਤਿਆਰ ਸਿੰਘ ਭੁੁੱਲਰ ਬੇਟ (ਘੋਨਾ) ਦਾ ਅਚਾਨਕ ਦੇਹਾਂਤ ਹੋ ਗਿਆ। 38 ਸਾਲਾ ਧਾਕੜ ਜਾਫੀ ਦੇ ਅਕਾਲ ਚਲਾਣੇ ਦੀ ਖਬਰ ਜਿੳ ਹੀ ਸਾਹਮਣੇ ਆਈ। ਇਟਲੀ, ਯੂਰਪ ਅਤੇ ਹੋਰਨਾਂ ਮੁਲਕਾਂ ਵਿਚਲੇ ਕਬੱਡੀ ਖੇਡ ਪ੍ਰੇਮੀਆ ਵਿੱਚ ਸੋਗ ਦੀ ਲਹਿਰ ਦੋੜ ਗਈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮੁਖਤਿਆਰ ਸਿੰਘ ਪੰਜਾਬ ਦੇ ਭੁਲਰ ਬੇਟ ਕਪੂਰਥਲਾ ਦਾ ਰਹਿਣ ਵਾਲਾ ਹੈ। ਜੋ ਕਿ ਤਕਰੀਬਨ ਤਿੰਨ ਕੁ ਸਾਲ ਪਹਿਲਾਂ ਇਟਲੀ ਆਇਆ ਸੀ ਅਤੇ ਕਰੀਬ ਇੱਕ ਸਾਲ ਪਹਿਲਾਂ ਹੀ ਇਟਲੀ ਦੇ ਪੇਪਰ ਲਏ ਸਨ। ਅਤੇ ਹੁਣ ਇਟਲੀ ਦੇ ਸ਼ਹਿਰ ਨੋਵਾਰਾ ਨੇੜੇ ਰਹਿੰਦਾ ਸੀ, ਦੀ ਅਚਾਨਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਫੀ ਮੁਖਤਿਆਰ ਸਿੰਘ  ਨੇ ਪਿਛਲੇ ਸਾਲਾਂ ਦੇ ਕਬੱਡੀ ਸੀਜਨ ਦੌਰਾਨ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਰੋਮਾ ਵੱਲੋਂ  ਵਧੀਆ ਪ੍ਰਦਰਸ਼ਨ ਕੀਤਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਛੋਟੀਆਂ ਬੱਚੀਆਂ ਨੂੰ ਰੋਂਦਾ ਕੁਰਲਾਉਂਦਾ ਛੱਡ ਗਿਆ।

ਮੁਖਤਿਆਰ ਸਿੰਘ ਦੇ ਅਚਾਨਕ ਅਕਾਲ ਚਲਾਣੇ ਤੇ ਵੱਖ ਵੱਖ ਖੇਡ ਕਲੱਬਾਂ, ਖਿਡਾਰੀਆਂ ਅਤੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਰੋਮਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a Reply

error: Content is protected !!