ਪਾਕਿਸਤਾਨੀ ’ਚੋਂ ਆਏ ਹਿੰਦੂਆਂ ਨੂੰ ਜ਼ਮੀਨਾਂ ਅਲਾਟ
ਜੈਸਲਮੇਰ : ਰਾਜਸਥਾਨ ਦੇ ਜੈਸਲਮੇਰ ਦੇ ਮੂਲ ਸਾਗਰ ਪਿੰਡ ਵਿੱs ਸਰਕਾਰੀ ਜ਼ਮੀਨ ਤੋਂ ਉਜਾੜੇ ਗਏ ਪਾਕਿਸਤਾਨ ਤੋਂ ਆਏ ਹਿੰਦੂ ਪ੍ਰਵਾਸੀਆਂ ਨੂੰ ਹੁਣ 40 ਵਿੱਘੇ ਜ਼ਮੀਨ ਮਿਲੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਐਲਾਨ ਕੀਤਾ ਹੈ।
ਇਸ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਟੀਨਾ ਡਾਬੀ ਨੇ ਇਨ੍ਹਾਂ ਪ੍ਰਵਾਸੀਆਂ ਨੂੰ 40 ਵਿੱਘੇ ਸਰਕਾਰੀ ਜ਼ਮੀਨ ਅਲਾਟ ਕਰਨ ਦਾ ਫ਼ੈਸਲਾ ਕੀਤਾ। ਹਾਲਾਂਕਿ ਇਹ ਜ਼ਮੀਨ ਭਾਰਤੀ ਨਾਗਰਿਕਤਾ ਰੱਖਣ ਵਾਲਿਆਂ ਨੂੰ ਹੀ ਮਿਲੇਗੀ।
ਪਾਰਟੀਆਂ ਦੇ ਆਗੂਆਂ ਵਲੋਂ ਉਨ੍ਹਾਂ ਨੂੰ ਹਟਾਉਣ ਦਾ ਵਿਰੋਧ ਕਰਨ ਤੋਂ ਬਾਅਦ ਕੁਲੈਕਟਰ ਨੇ ਉਨ੍ਹਾਂ ਲਈ ਮੁਫ਼ਤ ਭੋਜਨ, ਪਾਣੀ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ।
ਇਹ ਸ਼ਰਨਾਰਥੀ ਅਜੇ ਵੀ ਰੈਣ ਬਸੇਰੇ ਵਿਚ ਰਹਿ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਲਈ ਇੰਦਰਾ ਰਸੋਈ ਵਿਖੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਸਾਰੇ 50 ਪਰਿਵਾਰ ਇਸ ਵੇਲੇ ਰੈਣ ਬਸੇਰੇ ਵਿਚ ਵਸੇ ਹੋਏ ਹਨ।
ਮੂਲ ਸਾਗਰ ਵਿਚ ਅਰਬਨ ਇੰਪਰੂਵਮੈਂਟ ਟਰੱਸਟ (ਯੂ.ਆਈ.ਟੀ.) ਵਲੋਂ ਜ਼ਮੀਨ ਅਲਾਟ ਕਰਨ ਤੋਂ ਬਾਅਦ ਬਹੁਤ ਜਲਦੀ ਇਹ ਪ੍ਰਵਾਸੀ ਨਵੀਂ ਥਾਂ ’ਤੇ ਜਾ ਕੇ ਝੌਂਪੜੀਆਂ ਬਣਾਉਣਗੇ।
ਯੂਆਈਟੀ ਅਧਿਕਾਰੀ ਨੇ ਦਸਿਆ ਕਿ ਕਰੀਬ 40 ਵਿੱਘੇ ਜ਼ਮੀਨ ’ਤੇ 250 ਪਰਿਵਾਰਾਂ ਨੂੰ ਵਸਾਉਣ ਦੀ ਯੋਜਨਾ ਹੈ। ਯੂਆਈਟੀ ਉਨ੍ਹਾਂ ਲੋਕਾਂ ਨੂੰ ਲੀਜ਼ ‘ਤੇ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਭਾਰਤੀ ਨਾਗਰਿਕਤਾ ਮਿਲੀ ਹੈ। ਦੂਜੇ ਪਾਸੇ ਜਿਨ੍ਹਾਂ ਲੋਕਾਂ ਨੂੰ ਅਜੇ ਤੱਕ ਨਾਗਰਿਕਤਾ ਨਹੀਂ ਮਿਲੀ, ਉਨ੍ਹਾਂ ਦਾ ਰਿਕਾਰਡ ਇਸ ਸਥਾਨ ‘ਤੇ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਨਾਗਰਿਕਤਾ ਲਈ ਯਤਨ ਕੀਤੇ ਜਾਣਗੇ। ਨਾਗਰਿਕਤਾ ਮਿਲਦੇ ਹੀ ਉਨ੍ਹਾਂ ਨੂੰ ਜ਼ਮੀਨਾਂ ਦੇ ਪੱਤੇ ਵੀ ਦੇ ਦਿਤੇ ਜਾਣਗੇ। ਹੁਣ ਇਹ 50 ਪਰਿਵਾਰ ਨਵੀਂ ਥਾਂ ‘ਤੇ ਆਪਣੇ ਘਰ ਬਣਾ ਸਕਣਗੇ।