ਸੁਪਰੀਮ ਕੋਰਟ ਪਹੁੰਚਿਆ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਮਾਮਲਾ, ਰਾਸ਼ਟਰਪਤੀ ਤੋਂ ਉਦਘਾਟਨ ਕਰਵਾਉਣ ਦੀ ਮੰਗ ਸਬੰਧੀ ਪਟੀਸ਼ਨ ਦਾਖ਼ਲ

ਨਵੀਂ ਦਿੱਲੀ: ਨਵੇਂ ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਸੁਪ੍ਰੀਮ ਕੋਰਟ ਤਕ ਪਹੁੰਚ ਗਿਆ ਹੈ। ਇਸ ਸਬੰਧੀ ਸੁਪ੍ਰੀਮ ਕੋਰਟ ਵਿਚ ਇਕ ਜਨਹਿਤ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਪਟੀਸ਼ਨ ‘ਚ ਮੰਗ ਕੀਤੀ ਗਈ ਹੈ ਕਿ ਸੁਪ੍ਰੀਮ ਕੋਰਟ ਨਿਰਦੇਸ਼ ਜਾਰੀ ਕਰੇ ਕਿ ‘ਨਵੇਂ ਸੰਸਦ ਭਵਨ ਦਾ ਉਦਘਾਟਨ ਰਾਸ਼ਟਰਪਤੀ ਨੂੰ ਕਰਨਾ ਚਾਹੀਦਾ ਹੈ’।

ਪਟੀਸ਼ਨਕਰਤਾ ਅਤੇ ਪੇਸ਼ੇ ਤੋਂ ਵਕੀਲ ਸੀਆਰ ਜਯਾ ਸੁਕਿਨ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਲੋਕ ਸਭਾ ਸਕੱਤਰੇਤ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਲਈ ਰਾਸ਼ਟਰਪਤੀ ਨੂੰ ਸੱਦਾ ਨਾ ਦੇ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਗਈ ਹੈ। ਸੁਕਿਨ ਨੇ ਉਮੀਦ ਪ੍ਰਗਟਾਈ ਕਿ ਸੁਪ੍ਰੀਮ ਕੋਰਟ ਇਸ ਮਾਮਲੇ ‘ਤੇ ਜਲਦ ਸੁਣਵਾਈ ਕਰੇਗੀ। ਦੱਸ ਦੇਈਏ ਕਿ ਕੁੱਲ 40 ਪਾਰਟੀਆਂ ਵਿਚੋਂ ਕਾਂਗਰਸ ਸਮੇਤ 20 ਵਿਰੋਧੀ ਪਾਰਟੀਆਂ ਨੇ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਭਾਜਪਾ ਸਮੇਤ 17 ਪਾਰਟੀਆਂ ਨੇ ਸਰਕਾਰ ਦਾ ਸੱਦਾ ਸਵੀਕਾਰ ਕਰ ਲਿਆ ਹੈ।

ਵਿਰੋਧੀ ਧਿਰ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਦਰਕਿਨਾਰ ਕਰਕੇ ਪ੍ਰਧਾਨ ਮੰਤਰੀ ਵਲੋਂ ਇਸ ਦਾ ਉਦਘਾਟਨ ਕਰਵਾਉਣ ਦਾ ਫ਼ੈਸਲਾ ਨਾ ਸਿਰਫ਼ ਅਪਮਾਨ ਹੈ, ਸਗੋਂ ਇਹ ਲੋਕਤੰਤਰ ‘ਤੇ ਸਿਧਾ ਹਮਲਾ ਵੀ ਹੈ। ਬੁਧਵਾਰ ਨੂੰ ਵਿਰੋਧੀ ਪਾਰਟੀਆਂ ਦੇ ਸਾਂਝੇ ਬਿਆਨ ‘ਚ ਕਿਹਾ ਕਿ ਇਸ ਸਰਕਾਰ ‘ਚ ਸੰਸਦ ‘ਚੋਂ ਲੋਕਤੰਤਰ ਦੀ ਆਤਮਾ ਨੂੰ ਬਾਹਰ ਕੱਢ ਦਿਤਾ ਗਿਆ ਹੈ। ਅਜਿਹੀ ਸਥਿਤੀ ਵਿਚ ਨਵੀਂ ਇਮਾਰਤ ਬਣਾਉਣ ਦਾ ਕੋਈ ਮਤਲਬ ਨਹੀਂ ਹੈ।

ਭਾਜਪਾ ਸਮੇਤ ਇਹ 17 ਪਾਰਟੀਆਂ ਹਿੱਸਾ ਲੈਣਗੀਆਂ

ਭਾਜਪਾ, ਸ਼ਿਵ ਸੈਨਾ (ਸ਼ਿੰਦੇ ਧੜਾ), ਸ਼੍ਰੋਮਣੀ ਅਕਾਲੀ ਦਲ, ਐਨਪੀਪੀ, ਐਨਡੀਪੀਪੀ, ਐਸਕੇਐਮ, ਜੇਜੇਪੀ, ਆਰਐਲਜੇਪੀ, ਆਰਪੀ (ਅਠਾਵਲੇ), ਅਪਣਾ ਦਲ (ਐਸ), ਤਾਮਿਲ ਮਾਨੀਲਾ ਕਾਂਗਰਸ, ਏਆਈਏਡੀਐਮਕੇ, ਬੀਜੇਡੀ, ਤੇਲਗੂ ਦੇਸ਼ਮ ਪਾਰਟੀ, YSR ਕਾਂਗਰਸ, IMKMK ਅਤੇ AJSU MNF ਇਸ ਸਮਾਰੋਹ ਵਿਚ ਸ਼ਾਮਲ ਹੋਣਗੀਆਂ।

ਇਹ 20 ਪਾਰਟੀਆਂ ਕਰ ਰਹੀਆਂ ਵਿਰੋਧ

ਕਾਂਗਰਸ, ਤ੍ਰਿਣਮੂਲ ਕਾਂਗਰਸ, ਡੀਐਮਕੇ, ਆਮ ਆਦਮੀ ਪਾਰਟੀ, ਸ਼ਿਵ ਸੈਨਾ (ਊਧਵ ਧੜਾ), ਸਮਾਜਵਾਦੀ ਪਾਰਟੀ, ਆਰਜੇਡੀ, ਸੀਪੀਆਈ, ਜੇਐਮਐਮ, ਕੇਰਲ ਕਾਂਗਰਸ (ਮਨੀ), ਵੀਸੀਕੇ, ਆਰਐਲਡੀ, ਐਨਸੀਪੀ, ਜੇਡੀਯੂ, ਸੀਪੀਆਈ (ਐਮ), ਆਈਯੂਐਮਐਲ, ਨੈਸ਼ਨਲ ਕਾਨਫ਼ਰੰਸ, ਆਰਐਸਪੀ, ਏਆਈਐਮਆਈਐਮ ਅਤੇ ਐਮਡੀਐਮਕੇ।

Leave a Reply

error: Content is protected !!