ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਕਾਂਗਰਸ ਨੇ ਪ੍ਰਧਾਨ ਮੰਤਰੀ ਨੂੰ ਕੀਤੇ 9 ਸਵਾਲ

ਨਵੀਂ ਦਿੱਲੀ – ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਕਾਂਗਰਸ ਪਾਰਟੀ ਨੇ ਪ੍ਰਧਾਨ ਮੰਤਰੀ ਨੂੰ 9 ਸਵਾਲ ਪੁੱਛੇ ਹਨ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਅਤੇ ਬਾਅਦ ਵਿਚ ਲਗਾਤਾਰ ਇਹ 9 ਸਵਾਲ ਉਠਾਏ ਪਰ ਅੱਜ ਤੱਕ ਕੋਈ ਜਵਾਬ ਨਹੀਂ ਮਿਲਿਆ। ਕਾਂਗਰਸ ਪਾਰਟੀ ਅੱਜ ਪੀਐਮ ਮੋਦੀ ਨੂੰ 9 ਸਵਾਲ ਪੁੱਛ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਇਨ੍ਹਾਂ ਸਵਾਲਾਂ ‘ਤੇ ਆਪਣੀ ਚੁੱਪ ਤੋੜਨ।

– ਦੇਸ਼ ਵਿਚ ਮਹਿੰਗਾਈ ਅਤੇ ਬੇਰੁਜ਼ਗਾਰੀ ਅਸਮਾਨ ਕਿਉਂ ਛੂਹ ਰਹੀ ਹੈ? ਤੁਸੀਂ ਆਪਣੇ ਦੋਸਤਾਂ ਨੂੰ ਜਨਤਕ ਜਾਇਦਾਦ ਕਿਉਂ ਵੇਚ ਰਹੇ ਹੋ?
– ਕਿਸਾਨਾਂ ਲਈ MSP ਕਾਨੂੰਨ ਕਿਉਂ ਨਹੀਂ ਬਣਾਇਆ ਗਿਆ? ਕਿਸਾਨਾਂ ਦੀ ਆਮਦਨ ਹੁਣ ਤੱਕ ਦੁੱਗਣੀ ਕਿਉਂ ਨਹੀਂ ਹੋਈ?

file photo

– LIC ਅਤੇ SBI ‘ਚ ਜਮ੍ਹਾ ਆਮ ਲੋਕਾਂ ਦਾ ਪੈਸਾ ਅਡਾਨੀ ਗਰੁੱਪ ‘ਚ ਕਿਉਂ ਲਗਾਇਆ ਗਿਆ? ਅਡਾਨੀ ਦੀ ਕੰਪਨੀ ਵਿਚ 20 ਹਜ਼ਾਰ ਕਰੋੜ ਰੁਪਏ ਕਿਸ ਦੇ ਹਨ? ਪ੍ਰਧਾਨ ਮੰਤਰੀ ਇਸ ਦਾ ਜਵਾਬ ਕਿਉਂ ਨਹੀਂ ਦਿੰਦੇ, ਕਾਂਗਰਸ ਪਾਰਟੀ ਨੇ ਇੱਕ ਕਿਤਾਬਚਾ ਜਾਰੀ ਕੀਤਾ ਹੈ ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ 9 ਤਿੱਖੇ ਸਵਾਲ ਪੁੱਛੇ ਗਏ ਹਨ।
– ਵੰਡ ਦੀ ਰਾਜਨੀਤੀ ਨੂੰ ਚੋਣ ਲਾਭ ਲਈ ਕਿਉਂ ਵਰਤਿਆ ਜਾ ਰਿਹਾ ਹੈ, ਸਮਾਜ ਵਿਚ ਡਰ ਪੈਦਾ ਕਰਨ ਦੇ ਯਤਨ ਕਿਉਂ ਕੀਤੇ ਜਾ ਰਹੇ ਹਨ? ਪ੍ਰਧਾਨ ਮੰਤਰੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ?

– ਜਾਤੀ ਜਨਗਣਨਾ ਦੀ ਮੰਗ ‘ਤੇ ਪ੍ਰਧਾਨ ਮੰਤਰੀ ਚੁੱਪ ਕਿਉਂ ਹਨ? ਉਹ ਦਲਿਤਾਂ, ਪਛੜਿਆਂ ਅਤੇ ਘੱਟ ਗਿਣਤੀਆਂ ‘ਤੇ ਹੋ ਰਹੇ ਅੱਤਿਆਚਾਰਾਂ ‘ਤੇ ਕਿਉਂ ਨਹੀਂ ਬੋਲਦੇ?
– ਚੀਨ ਨੂੰ ਅੱਖ ਦਿਖਾਉਣ ਦੀ ਗੱਲ ਕਰਨ ਵਾਲੇ ਪ੍ਰਧਾਨ ਮੰਤਰੀ ਨੇ ਚੀਨ ਨੂੰ ਕਲੀਨ ਚਿੱਟ ਕਿਉਂ ਦਿੱਤੀ, ਜਦਕਿ ਇਹ ਸਾਡੇ ‘ਤੇ ਕਬਜ਼ਾ ਕਰ ਬੈਠਾ ਹੈ?

– ਕੋਰੋਨਾ ਦੇ ਮਾੜੇ ਪ੍ਰਬੰਧਾਂ ਕਾਰਨ ਜਾਨਾਂ ਗਵਾਉਣ ਵਾਲੇ 40 ਲੱਖ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਕਿਉਂ ਨਹੀਂ ਮਿਲਿਆ?

– ਸੰਵਿਧਾਨਕ ਅਤੇ ਜਮਹੂਰੀ ਸੰਸਥਾਵਾਂ ਨੂੰ ਕਿਉਂ ਕਮਜ਼ੋਰ ਕੀਤਾ ਜਾ ਰਿਹਾ ਹੈ? ਵਿਰੋਧੀ ਸਰਕਾਰਾਂ ਅਤੇ ਨੇਤਾਵਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ?
ਕਿਤਾਬਚਾ ਜਾਰੀ ਕਰਨ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਕੱਲ੍ਹ ਅਤੇ ਪਰਸੋਂ ਭਾਵ 27 ਅਤੇ 28 ਮਈ ਨੂੰ ਦੇਸ਼ ਦੇ 35 ਸ਼ਹਿਰਾਂ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਕੇਂਦਰ ਸਰਕਾਰ ਤੋਂ ਇਸ ਕਿਤਾਬਚੇ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਮੰਗੇ ਜਾਣਗੇ।

Leave a Reply

error: Content is protected !!