ਜਦੋਂ ਟੇਕ-ਆਫ ਦੌਰਾਨ ਅਚਾਨਕ ਯਾਤਰੀ ਨੇ ਖੋਲ੍ਹ ਦਿੱਤਾ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ

ਸਿਓਲ: ਦੱਖਣੀ ਕੋਰੀਆ ਦੇ ਇਕ ਜਹਾਜ਼ ਦੇ ਉਡਾਣ ਭਰਨ ਦੌਰਾਨ ਇੱਕ ਯਾਤਰੀ ਨੇ ਸ਼ੁੱਕਰਵਾਰ ਨੂੰ ਐਮਰਜੈਂਸੀ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਕਾਰਨ ਕੈਬਿਨ ਅੰਦਰ ਹਵਾ ਭਰ ਗਈ। ਹਾਲਾਂਕਿ ਬਾਅਦ ‘ਚ ਜਹਾਜ਼ ਸੁਰੱਖਿਅਤ ਉਤਰ ਗਿਆ। ਏਅਰਲਾਈਨ ਅਤੇ ਸਰਕਾਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਟਰਾਂਸਪੋਰਟ ਮੰਤਰਾਲਾ ਨੇ ਕਿਹਾ ਕਿ ਏਸ਼ੀਆਨਾ ਏਅਰਲਾਈਨਜ਼ ਦੇ ਏਅਰਬੱਸ ਏ321 ਜਹਾਜ਼ ਵਿਚ ਸਵਾਰ ਕੁਝ ਲੋਕਾਂ ਨੇ ਉਸ ਵਿਅਕਤੀ ਨੂੰ ਦਰਵਾਜ਼ਾ ਖੋਲ੍ਹਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਹ ਅੰਸ਼ਕ ਤੌਰ ‘ਤੇ ਖੁੱਲ੍ਹ ਗਿਆ ਸੀ।

ਏਸ਼ੀਆਨਾ ਏਅਰਲਾਈਨਜ਼ ਅਨੁਸਾਰ ਜਹਾਜ਼ 194 ਯਾਤਰੀਆਂ ਨੂੰ ਲੈ ਕੇ ਦੱਖਣ-ਪੂਰਬੀ ਸ਼ਹਿਰ ਦਾਏਗੂ ਤੋਂ ਦੱਖਣੀ ਟਾਪੂ ਜੇਜੂ ਜਾ ਰਿਹਾ ਸੀ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਦਰਵਾਜ਼ਾ ਕਿੰਨਾ ਸਮਾਂ ਖੁੱਲ੍ਹਾ ਰਿਹਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ, ਜਿਸ ‘ਚ ਹਵਾ ਕਾਰਨ ਕੁਝ ਯਾਤਰੀਆਂ ਦੇ ਵਾਲ ਉੱਡਦੇ ਨਜ਼ਰ ਆ ਰਹੇ ਹਨ। ਏਅਰਲਾਈਨ ਨੇ ਕਿਹਾ ਕਿ ਪੁਲਸ ਨੇ ਦਰਵਾਜ਼ਾ ਖੋਲ੍ਹਣ ਵਾਲੇ ਅਣਪਛਾਤੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਘਟਨਾ ਨਾਲ ਕੁਝ ਯਾਤਰੀ ਡਰ ਗਏ ਪਰ ਕੋਈ ਜ਼ਖ਼ਮੀ ਨਹੀਂ ਹੋਇਆ। ਹਾਲਾਂਕਿ, ਹਸਪਤਾਲ ਵਿੱਚ ਕੁਝ ਯਾਤਰੀਆਂ ਦੀ ਜਾਂਚ ਕੀਤੀ ਗਈ।

Leave a Reply

error: Content is protected !!