ਪੰਜਾਬ

ਜ਼ੀਰਕਪੁਰ ‘ਚ ਵਾਪਰਿਆ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਪਲਟੀ ਬੱਸ

ਮੋਹਾਲੀ : ਮੋਹਾਲੀ ਦੇ ਜ਼ੀਰਕਪੁਰ ‘ਚ ਇਕ ਵੱਡਾ ਸੜਕ ਹਾਦਸਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਥੇ ਸਵਾਰੀਆਂ ਨਾਲ ਭਰੀ ਹਰਿਆਣਾ ਰੋਡਵੇਜ਼ ਦੀ ਬੱਸ ਪਲਟ ਗਈ।

ਇਹ ਹਾਦਸਾ ਜ਼ੀਰਕਪੁਰ ਰਮਦਾ ਹੋਟਲ ਦੇ ਸਾਹਮਣੇ ਵਾਪਰਿਆ, ਜਿਥੇ ਗਲਤ ਸਾਈਡ ਤੋਂ ਆ ਰਹੇ ਇੱਕ ਐਕਟਿਵਾ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਬੱਸ ਪਲਟ ਗਈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਘਟਨਾ ਤੋਂ ਬਾਅਦ ਚੰਡੀਗੜ੍ਹ ਵੱਲ ਲੰਮਾ ਜਾਮ ਲੱਗ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਜ਼ੀਰਕਪੁਰ ਪੁਲਿਸ ਨੇ ਸਥਿਤੀ ਨੂੰ ਕਾਬੂ ‘ਚ ਲਿਆ ਅਤੇ ਬੱਸ ਨੂੰ ਸਿੱਧਾ ਕਰਨ ਲਈ ਕਰੇਨ ਬੁਲਾ ਕੇ ਫਲਾਈਓਵਰ ਦੇ ਹੇਠਾਂ ਤੋਂ ਸਰਵਿਸ ਰੋਡ ਵੱਲ ਟ੍ਰੈਫਿਕ ਮੋੜ ਦਿਤਾ। ਡਿਵਾਈਡਰ ਨਾਲ ਟਕਰਾਉਣ ਕਾਰਨ ਬੱਸ ਦੀ ਰਫ਼ਤਾਰ ਘੱਟ ਗਈ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।

 

ਇਸ ਖ਼ਬਰ ਬਾਰੇ ਕੁਮੈਂਟ ਕਰੋ-