ਭਾਰਤ

ਥਲ ਸੈਨਾ ਮੁਖੀ ਦੇ ਦੌਰੇ ਤੋਂ ਪਹਿਲਾਂ ਫ਼ੌਜ ਨੇ ਪਿੰਡ ਦੀ ਘੇਰਾਬੰਦੀ ਕਰਕੇ ਹਥਿਆਰ ਜ਼ਬਤ ਕੀਤੇ

ਇੰਫਾਲ : ਥਲ ਸੈਨਾ ਮੁਖੀ ਮੁਨੋਜ ਪਾਂਡੇ ਅੱਜ ਮਨੀਪੁਰ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲੈਣਗੇ। ਇਸ ਦੌਰਾਨ ਫੌਜ ਨੇ ਬੀਤੀ ਰਾਤ ਮਨੀਪੁਰ ਦੀ ਰਾਜਧਾਨੀ ਇੰਫਾਲ ਤੋਂ 40 ਕਿਲੋਮੀਟਰ ਦੂਰ ਸੰਘਣੇ ਜੰਗਲਾਂ ਨਾਲ ਘਿਰੇ ਨਿਊ ਕਿਠੇਲਮੰਬੀ ਪਿੰਡ ਦੀ ਘੇਰਾਬੰਦੀ ਕਰਕੇ ਲੋਕਾਂ ਦੇ ਘਰਾਂ ‘ਤੇ ਛਾਪੇਮਾਰੀ ਕਰਕੇ ਹਥਿਆਰ ਬਰਾਮਦ ਕੀਤੇ। ਫੌਜ ਅਤੇ ਅਸਾਮ ਰਾਈਫਲਜ਼ ਦੇ ਜਵਾਨ ਇੰਫਾਲ ਘਾਟੀ ਦੇ ਕਿਨਾਰੇ ਕੰਗਪੋਕਪੀ ਜ਼ਿਲ੍ਹੇ ‘ਚ ਸਥਿਤ ਪਿੰਡ ‘ਚ ਦਾਖਲ ਹੋਏ ਅਤੇ ਹਥਿਆਰਾਂ ਦੀ ਤਲਾਸ਼ੀ ਲਈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-