ਫ਼ੁਟਕਲ

ਜਾਇਦਾਦ ਨੂੰ ਲੈ ਕੇ ਭਰਾ ਨੇ ਹੀ ਭਰਾ ਨੂੰ ਕੀਤਾ ਲਹੂ-ਲੁਹਾਣ

ਅਬੋਹਰ: ਅਬੋਹਰ ਦੇ ਪਿੰਡ ਕਿੱਲਿਆਂਵਾਲੀ ‘ਚ ਜੱਦੀ ਜਾਇਦਾਦ ਦੀ ਵੰਡ ਨੂੰ ਲੈ ਕੇ ਭਰਾ ਨੇ ਆਪਣੇ ਹੀ ਭਰਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿਤਾ। ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿਤੀ ਗਈ ਹੈ।

ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ 26 ਸਾਲਾ ਜੁਗਨੂੰ ਪੁੱਤਰ ਮੋਹਕਮ ਨੇ ਦਸਿਆ ਕਿ ਉਸ ਦੀ ਜਾਇਦਾਦ ਉਸ ਦੇ ਭਰਾ ਨਾਲ ਵੰਡੀ ਹੋਈ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਹਿੱਸੇ ਦੀਆਂ ਇੱਟਾਂ ਇਕੱਠੀਆਂ ਕਰ ਲਈਆਂ, ਜਿਸ ਵਿਚ ਉਸ ਦਾ ਭਰਾ ਵੀ ਹਿੱਸਾ ਮੰਗ ਰਿਹਾ ਹੈ।

ਐਤਵਾਰ ਨੂੰ ਜਦੋਂ ਉਸ ਨੇ ਆਪਣੇ ਭਰਾ ਨੂੰ ਇੱਟਾਂ ਦਾ ਹਿੱਸਾ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿਤਾ। ਉਸ ਨੂੰ ਪਰਿਵਾਰਕ ਮੈਂਬਰਾਂ ਵਲੋਂ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-