ਧਰਮਕੋਟ ’ਚ ਗੋਲੀਬਾਰੀ ਕਾਰਨ ਨੌਜਵਾਨ ਦੀ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ

ਮੋਗਾ : ਇਸ ਜ਼ਿਲ੍ਹੇ ਸਬ ਡਿਵੀਜਨ ਧਰਮਕੋਟ ਬੱਸ ਅੱਡੇ ਉੱਤੇ ਦੇਰ ਰਾਤ ਗੋਲੀਬਾਰੀ ਵਿੱਚ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਥਾਣਾ ਧਰਮਕੋਟ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ’ਚ ਜ਼ਖ਼ਮੀ ਕ ਨੌਜਵਾਨ ਅਰਸ਼ਦੀਪ ਸਿੰਘ ਵਾਸੀ ਧਰਮਕੋਟ ਦੇ ਬਿਆਨ ਉੱਤੇ ਸ਼ਵਿੰਦਰ ਸਿੰਘ ਉਰਫ ਸ਼ਿਵਾ, ਉਸ ਦੇ ਪੁੱਤਰ ਰੁਪਿੰਦਰ ਸਿੰਘ ਉਰਫ਼ ਅਰਸ਼ਦੀਪ ਕਾਕਾ, ਕੁਲਬੀਰ ਸਿੰਘ, ਸ਼ੁਭਮ ਅਤੇ ਸਨੀ ਤੋਂ ਇਲਾਵਾ 6 ਅਣਪਛਾਤਿਆਂ ਖ਼ਿਲਾਫ਼ ਧਾਰਾ 302/307/427/148/149, 25,54, 59 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਢਲੀ ਤਫ਼ਤੀਸ਼ ਵਿੱਚ ਪੈਸਿਆਂ ਦੇ ਲੈਣ ਦੇਣ ਦੀ ਪੁਰਾਣੀ ਰੰਜਿਸ਼ ਹੈ। ਪੁਲੀਸ ਮੁਤਾਬਕ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਧਰਮਕੋਟ ਦੀ ਬੱਸ ਅੱਡਾ ਧਰਮਕੋਟ ਵਿਖੇ ਪਾਲਤੂ ਜਾਨਵਰ ਤੇ ਪੰਛੀ ਵੇਚਣ ਦੀ ਦੁਕਾਨ ਉੱਤੇ ਮੁਲਜ਼ਮਾਂ ਨੇ ਗੋਲੀਬਾਰੀ ਕੀਤੀ ਅਤੇ ਹਰਪ੍ਰੀਤ ਸਿੰਘ ਦੀ ਮੌਤ ਉੱਤੇ ਹੀ ਮੌਤ ਹੋ ਗਈ, ਜਦੋਂ ਕਿ ਅਰਸ਼ਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਧਰਮਕੋਟ ਗੰਭੀਰ ਜਖ਼ਮੀ ਹੋ ਗਿਆ।

Leave a Reply