ਦੇਸ਼-ਵਿਦੇਸ਼

ਕੁਵੈਤ : ਸੜਕ ਹਾਦਸੇ ‘ਚ ਜ਼ਖ਼ਮੀ ਏਸ਼ੀਆਈ ਸਾਈਕਲ ਸਵਾਰਾਂ ਵਿਚ ਭਾਰਤੀ ਪ੍ਰਵਾਸੀ ਵੀ ਸ਼ਾਮਲ : ਮੀਡੀਆ ਰਿਪੋਰਟਾਂ

ਦੁਬਈ : ਕੁਵੈਤ ਦੇ ਅਲ ਖ਼ਲੀਜ ਅਲ ਅਰਬੀ ਰੋਡ ‘ਤੇ ‘ਹਿੱਟ ਐਂਡ ਰਨ’ ਹਾਦਸੇ ਵਿਚ ਜ਼ਖ਼ਮੀ ਹੋਏ 15 ਏਸ਼ੀਆਈਆਂ ਵਿਚ ਇਕ ਪ੍ਰਵਾਸੀ ਭਾਰਤੀ ਵੀ ਸ਼ਾਮਲ ਹੈ। ਇਹ ਜਾਣਕਾਰੀ ਐਤਵਾਰ ਨੂੰ ਇਕ ਮੀਡੀਆ ਰਿਪੋਰਟ ‘ਚ ਦਿਤੀ ਗਈ।

‘ਖ਼ਲੀਜ ਟਾਈਮਜ਼’ ਦੀ ਰਿਪੋਰਟ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਨੂੰ ਕੁਵੈਤ ਸਿਟੀ ‘ਚ ਉਸ ਸਮੇਂ ਵਾਪਰਿਆ ਜਦੋਂ ‘ਫ਼ਿਲੀਪੀਨੋ ਸਾਈਕਲਿੰਗ ਗਰੁੱਪ’ ਦਾ ਇਕ ਗਰੁੱਪ ਖੇਡ ਦਾ ਅਭਿਆਸ ਕਰਨ ਲਈ ਇਕੱਠਾ ਹੋਇਆ ਸੀ। ਬਾਅਦ ‘ਚ ਇਸ ਗਰੁੱਪ ‘ਚ ਭਾਰਤੀ ਸਾਈਕਲਿਸਟ ਵੀ ਸ਼ਾਮਲ ਹੋਏ। ਜਿਵੇਂ ਹੀ ਚਾਲਕ ਦਲ ਸਾਈਕਲ ਚਲਾਉਂਦੇ ਹੋਏ ਮੁੱਖ ਸੜਕ ‘ਤੇ ਪਾਹੁੰਚੇ ਤਾਂ ਇਕ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ।

ਰਿਪੋਰਟ ਵਿਚ ਕਿਹਾ ਗਿਆ ਹੈ, “ਏਸ਼ੀਅਨ ਸਾਈਕਲ ਸਵਾਰਾਂ ਦੇ ਇਕ ਸਮੂਹ, ਜਿਸ ਵਿਚ ਭਾਰਤੀ ਪ੍ਰਵਾਸੀ ਵੀ ਸ਼ਾਮਲ ਹਨ, ਜੋ ਮੁੱਖ ਸੜਕ ‘ਤੇ ਸਾਈਕਲ ਚਲਾ ਰਹੇ ਸਨ, ਅਲ ਖ਼ਲੀਜ ਅਲ ਅਰਬੀ ਸੜਕ ‘ਤੇ ਇਕ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਏ।” ਵਾਹਨ ਚਾਲਕ ਤੁਰਤ ਸਾਈਕਲ ਸਵਾਰਾਂ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਪੁਲਿਸ ਮੁਲਜ਼ਮ ਡਰਾਈਵਰ ਦੀ ਗ੍ਰਿਫ਼ਤਾਰੀ ਲਈ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ।

ਹਾਲਾਂਕਿ ਰਿਪੋਰਟ ‘ਚ ਹਾਦਸੇ ‘ਚ ਜ਼ਖ਼ਮੀ ਹੋਏ ਭਾਰਤੀਆਂ ਦੀ ਸਹੀ ਗਿਣਤੀ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਕੁਵੈਤ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਈਕਲ ਸਵਾਰਾਂ ਨੇ ਸੜਕ ‘ਤੇ ਸਾਈਕਲ ਚਲਾਉਣ ਦੀ ਇਜਾਜ਼ਤ ਨਹੀਂ ਲਈ ਸੀ, ਜਿਸ ਕਾਰਨ ਉਨ੍ਹਾਂ ਦੇ ਨਾਲ ਸੁਰੱਖਿਆ ਗਸ਼ਤ ਨਹੀਂ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-