ਅਮਰੀਕਾ ’ਚ 18 ਸਾਲਾ ਲੜਕੇ ਨੇ ਆਪਣੇ ਮਾਤਾ-ਪਿਤਾ, ਭੈਣ ਤੇ 5 ਸਾਲਾ ਭਰਾ ਦਾ ਕੀਤਾ ਕਤਲ
ਵਾਸ਼ਿੰਗਟਨ : ਅਮਰੀਕਾ ਦੇ ਟੈਕਸਾਸ ’ਚ 18 ਸਾਲਾ ਲੜਕੇ ਨੇ ਅਪਣੇ ਮਾਤਾ-ਪਿਤਾ, ਭੈਣ ਅਤੇ 5 ਸਾਲਾ ਭਰਾ ਦਾ ਕਤਲ ਕਰ ਦਿਤਾ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੇ ਪੁਲਿਸ ਨੂੰ ਦਸਿਆ ਕਿ ਉਸ ਦੇ ਪਰਵਾਰਕ ਮੈਂਬਰ ਨਰ ਭਖਸ਼ੀ ਹਨ ਅਤੇ ਉਸ ਨੂੰ ਖਾਣ ਦੀ ਯੋਜਨਾ ਬਣਾ ਰਹੇ ਸਨ। ਦੋਸ਼ੀ ਦਾ ਨਾਂ ਸੀਜ਼ਰ ਓਲਾਡੇ ਹੈ। ਘਟਨਾ ਟੈਕਸਾਸ ਦੇ ਨੈਸ਼ ਸ਼ਹਿਰ ਦੀ ਹੈ। ਓਲਾਦੇ ਨੇ ਖ਼ੁਦ ਪੁਲਿਸ ਨੂੰ ਫ਼ੋਨ ਕਰ ਕੇ ਘਟਨਾ ਬਾਰੇ ਦਸਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਓਲਾਡੇ ਨੂੰ ਆਤਮ ਸਮਰਪਣ ਕਰਨ ਲਈ ਕਿਹਾ। ਇਸ ਤੋਂ ਬਾਅਦ ਘਰ ਜਾ ਕੇ ਦੇਖਿਆ ਤਾਂ 4 ਲਾਸ਼ਾਂ ਮਿਲੀਆਂ। ਇਨ੍ਹਾਂ ਵਿਚ ਓਲਾਦੇ ਦੇ ਮਾਤਾ-ਪਿਤਾ, ਵੱਡੀ ਭੈਣ ਅਤੇ ਇਕ 5 ਸਾਲ ਦਾ ਭਰਾ ਸ਼ਾਮਲ ਸੀ।
ਇਸ ਤੋਂ ਬਾਅਦ ਓਲਾਦੇ ਦੇ ਪਰਵਾਰ ਦਾ ਇਕ ਮੈਂਬਰ ਵੀ ਉਥੇ ਆ ਗਿਆ। ਜਦੋਂ ਦੋਵੇਂ ਜਣੇ ਜ਼ਬਰਦਸਤੀ ਘਰ ਅੰਦਰ ਦਾਖ਼ਲ ਹੋਏ ਤਾਂ ਦੇਖਿਆ ਕਿ ਸੀਜ਼ਰ ਨੇ ਉਨ੍ਹਾਂ ਦੇ ਸਾਰੇ ਪਰਵਾਰ ਨੂੰ ਬੰਦੀ ਬਣਾ ਕੇ ਰਖਿਆ ਹੋਇਆ ਸੀ। ਉਸ ਨੇ ਘਰ ਆਏ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿਤੀਆਂ। ਸੀਜ਼ਰ ਅਪਣੇ ਪਰਵਾਰਕ ਮੈਂਬਰਾਂ ਨੂੰ ਲਗਾਤਾਰ ਨਰ ਭਖਸ਼ੀ ਕਹਿ ਰਿਹਾ ਸੀ।
ਇਸ ਤੋਂ ਬਾਅਦ ਫ਼ਲਾਇਰ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿਤੀ। ਦੋਸ਼ੀ ਸੀਜ਼ਰ ਨੂੰ 82.5 ਕਰੋੜ ਦੇ ਮੁਚਲਕੇ ’ਤੇ ਜੇਲ ਭੇਜ ਦਿਤਾ ਗਿਆ ਹੈ। ਉਸ ਦੇ ਗੁਆਂਢੀ ਰੌਬਰਟ ਵਾਰਡ ਨੇ ਦਸਿਆ ਕਿ ਇਸ ਪਰਵਾਰ ਦੇ ਲੋਕ ਬਹੁਤ ਖ਼ੁਸ਼ ਅਤੇ ਮਿਹਨਤੀ ਸਨ। ਉਸ ਦੀ ਧੀ ਲਿਸਬੇਟ ਨੇ ਹਾਲ ਹੀ ਵਿਚ ਅਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਦੋਸ਼ੀ ਸੀਜ਼ਰ ਵੀ ਬਹੁਤ ਵਧੀਆ ਲੜਕਾ ਸੀ ਅਤੇ ਉਹ ਪਲੰਬਰ ਬਣਨ ਲਈ ਇਕ ਸਿਖਲਾਈ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲਾ ਸੀ।