ਮੋਗਾ: ਨਾਜਾਇਜ਼ ਸਬੰਧ ਦੇ ਸ਼ੱਕ ’ਚ ਨੌਜਵਾਨ ਦੀ ਹੱਤਿਆ, ਲਾਸ਼ ਨਹਿਰ ’ਚ ਸੁੱਟੀ

ਮੋਗਾ: ਥਾਣਾ ਬਾਘਾਪੁਰਾਣਾ ਅਧੀਨ ਪਿੰਡ ਠੱਠੀ ਭਾਈ ਵਿੱਚ ਕਥਿਤ ਨਾਜਾਇਜ਼ ਸਬੰਧਾਂ ਕਾਰਨ ਨੌਜਵਾਨ ਦੀ ਹੱਤਿਆ ਕਰਕੇ ਲਾਸ਼ ਰਾਜਸਥਾਨ ਫ਼ੀਡਰ ’ਚ ਸੁੱਟ ਦਿੱਤੀ। ਪੁਲੀਸ ਨੇ ਦੋ ਮੁਲਜ਼ਮਾਂ ਖ਼ਿਲਾਫ਼ ਹੱਤਿਅ ਦਾ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਬਾਘਾਪੁਰਾਣਾ ਮੁਖੀ ਸਬ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਉਰਫ ਰਾਜੂ ਪਿੰਡ ਮਾੜੀ ਮੁਸਤਫਾ ਦੇ ਬਿਆਨ ਉੱਤੇ ਭੁਪਿੰਦਰ ਸਿੰਘ ਉਰਫ ਭਿੰਦਾ ਪਿੰਡ ਮਾੜੀ ਮੁਸਤਫਾ ਅਤੇ ਰੇਸ਼ਮ ਸਿੰਘ ਉਰਫ ਗੋਰਾ ਪਿੰਡ ਸੰਗਤਪੁਰਾ ਖ਼ਿਲਾਫ ਧਾਰਾ 302/120 ਬੀ ਤਹਿਤ ਕੇਸ ਦਰਜ ਕਰ ਕੇ ਦੋਵਾਂ ਮੁਲਜ਼ਮ ਨੂੰ ਗ੍ਰਿਫ਼ਤਾਰ ਲਿਆ ਹੈ। ਪੁਲੀਸ ਮੁਤਾਬਕ  ਜਤਿੰਦਰ ਸਿੰਘ ਉਰਫ ਜੋਤੀ (36 ਸਾਲ) ਨੂੰ ਮੁਲਜ਼ਮ ਭੁਪਿੰਦਰ ਸਿੰਘ ਉਰਫ ਭਿੰਦਾ ਨੇ ਕਿਸੇ ਬਹਾਨੇ ਘਰ ਬੁਲਾ ਕੇ ਉਸ ਦੀ ਹੱਤਿਆ ਕਰ ਦਿੱਤੀ। ਮੁਲਜ਼ਮ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਜੋਤੀ ਨਾਲ ਸਬੰਧ ਹਨ। ਮੁਲਜ਼ਮਾਂ ਨੇ ਜੋਤੀ ਦੀ ਕਥਿਤ ਹੱਤਿਆ ਕਰਕੇ ਲਾਸ਼ ਰਾਜਸਥਾਨ ਫ਼ੀਡਰ ’ਚ ਸੁੱਟ ਦਿੱਤੀ ਤੇ ਪੁਲੀਸ ਵੱਲੋਂ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ। ਜੋਤੀ ਵਿਆਹਿਆ ਸੀ ਅਤੇ ਉਸ ਦੇ ਦੋ ਛੋਟੇੇ ਬੱਚੇ ਵੀ ਹਨ।

Leave a Reply