ਗਰਭ ਅਵਸਥਾ ਵਿਚ ਖਾਉ ਕਾਲੇ ਅੰਗੂਰ, ਹੋਣਗੇ ਕਈ ਫ਼ਾਇਦੇ
ਕੋਰੋਨਾ ਦੇ ਚਲਦੇ ਲੋਕ ਜ਼ਿਆਦਾਤਰ ਇਮਿਊਨਿਟੀ ਵਧਾਉਣ ’ਤੇ ਜ਼ੋਰ ਦੇ ਰਹੇ ਹਨ। ਅਜਿਹੇ ਵਿਚ ਗਰਭ ਅਵਸਥਾ ਵਿਚ ਕੀ ਖਾਈਏ ਅਤੇ ਕੀ ਨਹੀਂ, ਔਰਤਾਂ ਲਈ ਸੱਭ ਤੋਂ ਵੱਡੀ ਸਮੱਸਿਆ ਹੈ। ਇਸ ਸਮੇਂ ਦੌਰਾਨ ਔਰਤ ਨੂੰ ਸਿਹਤਮੰਦ, ਸੰਤੁਲਿਤ ਅਤੇ ਰੁੱਤ ਅਨੁਸਾਰ ਅਪਣੀ ਡਾਈਟ ਬਣਾਉਣੀ ਚਾਹੀਦੀ ਹੈ। ਇਸ ਮੌਸਮ ਵਿਚ ਅੰਗੂਰ ਖਾਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ ਪਰ ਗਰਭ ਅਵਸਥਾ ਵਿਚ ਇਸ ਦੇ ਕੁੱਝ ਨੁਕਸਾਨ ਵੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਕੀ ਤੁਹਾਨੂੰ ਗਰਭ ਅਵਸਥਾ ਵਿਚ ਅੰਗੂਰ ਖਾਣੇ ਚਾਹੀਦੇ ਹਨ ਜਾਂ ਨਹੀਂ:
ਗਰਭ ਅਵਸਥਾ ਵਿਚ ਅਨੀਮੀਆ ਨਾ ਹੋਵੇ ਇਸ ਲਈ ਡਾਈਟ ਵਿਚ ਅੰਗੂਰ ਜ਼ਰੂਰ ਸ਼ਾਮਲ ਕਰੋ। ਇਸ ਵਿਚ ਆਇਰਨ ਹੁੰਦਾ ਹੈ ਜਿਸ ਕਾਰਨ ਸਰੀਰ ਵਿਚ ਹੀਮੋਗਲੋਬਿਨ ਦੀ ਕਮੀ ਨਹੀਂ ਹੁੰਦੀ।
ਅੰਗੂਰ ਵਿਚ ਮੈਂਗਨੀਸ਼ੀਅਮ ਹੁੰਦਾ ਹੈ ਜਿਸ ਨਾਲ ਗਰਭ ਅਵਸਥਾ ਵਿਚ ਚੱਕਰ ਆਉਣੇ, ਕਮਰ ਦਰਦ, ਥਕਾਵਟ ਦੀ ਸਮੱਸਿਆ ਦੂਰ ਰਹਿੰਦੀ ਹੈ।
ਗਰਭ ਅਵਸਥਾ ਵਿਚ ਅਕਸਰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਜੋ ਬਾਅਦ ਵਿਚ ਬਵਾਸੀਰ ਦਾ ਰੂਪ ਲੈ ਲੈਂਦੀ ਹੈ ਪਰ ਅੰਗੂਰ ਵਿਚ ਫ਼ਾਈਬਰ ਹੁੰਦਾ ਹੈ ਜੋ ਮਲ ਤਿਆਗ ਵਿਚ ਸਹਾਇਤਾ ਕਰਦਾ ਹੈ। ਨਾਲ ਹੀ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।
ਫ਼ਾਈਬਰ ਜ਼ਿਆਦਾ ਹੋਣ ਕਾਰਨ ਇਸ ਨਾਲ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਲੋੜ ਅਨੁਸਾਰ ਹੀ ਇਸ ਦਾ ਸੇਵਨ ਕਰੋ। ਜ਼ਿਆਦਾ ਮਾਤਰਾ ਵਿਚ ਇਸ ਦਾ ਸੇਵਨ ਕਰਨ ਨਾਲ ਦਸਤ, ਛਾਤੀ ਵਿਚ ਜਲਣ, ਉਲਟੀ, ਜੀ ਮਚਲਾਉਣਾ, ਭਾਰ ਵਧਣਾ, ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।