ਚੀਨ ’ਚ ਕੋਰੋਨਾ ਨਾਲ ਭਿਆਨਕ ਹੋਈ ਸਥਿਤੀ, ਭਰੇ ਹਸਪਤਾਲ, ਫਰਸ਼ ‘ਤੇ ਪਏ ਮਰੀਜ਼ਾਂ ਨੂੰ ਲਾਏ ਵੈਂਟੀਲੇਟਰ
ਪੇਈਚਿੰਗ: ਚੀਨ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹੈ ਅਤੇ ਸੈਂਕੜੇ ਲੋਕਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕਬਰਿਸਤਾਨਾਂ ਅਤੇ ਸ਼ਮਸ਼ਾਨਘਾਟਾਂ ਦੇ ਬਾਹਰ ਜਿੱਥੇ ਲੋਕਾਂ ਦੀ ਭੀੜ ਲੱਗੀ ਹੋਈ ਹੈ, ਉਥੇ ਹੀ ਡ੍ਰੈਗਨ ਕੋਰੋਨਾ ਦੇ ਮਾਮਲਿਆਂ ਨੂੰ ਲੁਕਾਉਣ ਵਿਚ ਜੁਟਿਆ ਹੋਇਆ ਹੈ।
ਚੀਨ ਦੇ ਮੁਤਾਬਕ ਕੋਰੋਨਾ ਦੇ ਕੋਈਗੰਭੀਰ ਮਾਮਲੇ ਨਹੀਂ ਹਨ, ਜਦੋਂਕਿ ਉਥੋਂ ਸਾਹਮਣੇ ਆ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਕੁਝ ਹੋਰ ਹੀ ਕਹਾਣੀ ਬਿਆਨ ਰਹੀਆਂ ਹਨ। ਚੀਨ ਦੇ ਹਸਪਤਾਲ ਮਰੀਜ਼ਾਂ ਨਾਲ ਖਚਾ-ਖੱਚ ਭਰੇ ਹੋਏ ਹਨ ਅਤੇ ਉਨ੍ਹਾਂ ਨੂੰ ਬੈੱਡ ਤੱਕ ਨਹੀਂ ਮਿਲ ਰਹੇ, ਜਿਸ ਕਾਰਨ ਪੀੜਤਾਂ ਦਾ ਫਰਸ਼ ‘ਤੇ ਇਲਾਜ ਕੀਤਾ ਜਾ ਰਿਹਾ ਹੈ। ਇਕ ਵੀਡੀਓ ਵਿਚ ਦਿਖ ਰਿਹਾ ਹੈ ਕਿ ਡਾਕਟਰ ਫਰਸ਼ ’ਤੇ ਇਕ ਮਰੀਜ਼ ਦੀ ਛਾਤੀ ਦਬਾ ਰਹੇ ਹਨ। ਇਸਦੇ ਨਾਲ ਹੀ ਦਿੱਖ ਰਿਹਾ ਹੈ ਕਿ ਬੈੱਡਾਂ ਦਾ ਘਾਟ ਕਾਰਨ ਕਈ ਹੋਰ ਮਰੀਜ਼ ਫਰਸ਼ ’ਤੇ ਲੰਮੇ ਪਏ ਹੋਏ ਹਨ। ਠੰਡੇ ਫਰਸ਼ ’ਤੇ ਹੀ ਮਰੀਜ਼ਾਂ ਨੂੰ ਵੈਂਟੀਲੇਟਰ ਨਾਲ ਜੋੜ ਦਿੱਤਾ ਗਿਆ ਹੈ। ਵੀਡੀਓ ਚੀਨ ਦੇ ਚੋਂਗਕਿੰਗ ਸ਼ਹਿਰ ਦੇ ਹਸਪਤਾਲ ਦੀ ਦੱਸੀ ਜਾ ਰਹੀ ਹੈ।