ਮੈਗਜ਼ੀਨ

ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਭਿੰਡੀ ਦੀ ਸਬਜ਼ੀ

ਗਰਮੀਆਂ ’ਚ ਭਿੰਡੀ ਜ਼ਿਆਦਾ ਖਾਧੀ ਜਾਂਦੀ ਹੈ। ਭਿੰਡੀ ਨਾ ਸਿਰਫ਼ ਇਕ ਸਵਾਦਿਸ਼ਟ ਸਬਜ਼ੀ ਹੈ ਬਲਕਿ ਇਹ ਸਿਹਤ ਲਈ ਵੀ ਵਰਦਾਨ ਹੈ। ਭਿੰਡੀ ਖਾਣ ਨਾਲ ਭਾਰ ਘਟਾਉਣ ਵਿਚ ਵੀ ਮਦਦ ਮਿਲਦੀ ਹੈ। ਇਹ ਸ਼ੂਗਰ ਰੋਗੀਆਂ ਲਈ ਬਹੁਤ ਹੀ ਫ਼ਾਇਦੇਮੰਦ ਸਬਜ਼ੀ ਹੈ।

ਆਉ ਜਾਣਦੇ ਹਾਂ ਭਿੰਡੀ ਖਾਣ ਦੇ ਫ਼ਾਇਦਿਆਂ ਬਾਰੇ :

ਦਿਲ ਦੇ ਰੋਗੀਆਂ ਲਈ ਵੀ ਭਿੰਡੀ ਬਹੁਤ ਹੀ ਫ਼ਾਇਦੇਮੰਦ ਸਬਜ਼ੀ ਹੈ। ਭਿੰਡੀ ਵਿਚ ਪੈਕਟਿਨ ਨਾਂ ਦਾ ਤੱਤ ਹੁੰਦਾ ਹੈ, ਜੋ ਖ਼ਰਾਬ ਕੈਲੇਸਟਰੋਲ ਨੂੰ ਘੱਟ ਕਰਦਾ ਹੈ ਤੇ ਦਿਲ ਨੂੰ ਸਿਹਤਮੰਦ ਬਣਾਉਣ ਵਿਚ ਮਦਦ ਕਰਦਾ ਹੈ। ਸਰੀਰ ਵਿਚ ਮਾੜੇ ਕੈਲੇਸਟਰੋਲ ਵਧਣ ਨਾਲ ਦਿਲ ਨਾਲ ਸਬੰਧਤ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਜੋ ਲੋਕ ਰੋਜ਼ਾਨਾ ਭਿੰਡੀ ਖਾਂਦੇ ਹਨ, ਉਨ੍ਹਾਂ ਦਾ ਕੈਲੇਸਟਰੋਲ ਕੰਟਰੋਲ ਵਿਚ ਰਹਿੰਦਾ ਹੈ। ਜੋ ਲੋਕ ਭਿੰਡੀ ਖਾਂਦੇ ਹਨ, ਉਨ੍ਹਾਂ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਭਿੰਡੀ ਵਿਚ ਵਿਟਾਮਿਨ ਸੀ ਮਿਲ ਜਾਂਦਾ ਹੈ, ਜੋ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ।

ਭਿੰਡੀ ਵਾਇਰਲ ਇਨਫ਼ੈਕਸ਼ਨ ਨੂੰ ਰੋਕਣ ਵਿਚ ਮਦਦਗਾਰ ਹੈ। ਭਿੰਡੀ ਖਾਣ ਨਾਲ ਭਾਰ ਵੀ ਕੰਟਰੋਲ ਵਿਚ ਰਹਿੰਦਾ ਹੈ। ਭਿੰਡੀ ਵਿਚ ਮਿਲਣ ਵਾਲੇ ਚੰਗੇ ਕਾਰਬੋਹਾਈਡਰੇਟ ਤੇ ਫ਼ੈਟ ਮੋਟਾਪੇ ਨੂੰ ਕੰਟਰੋਲ ਕਰਦੇ ਹਨ। ਭਿੰਡੀ ਵਿਚ ਫ਼ਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਭਾਰ ਘਟਾਉਣ ਵਿਚ ਮਦਦ ਕਰਦਾ ਹੈ। ਜੇਕਰ ਤੁਸੀਂ ਵੀ ਪਤਲੇ ਹੋਣਾ ਚਾਹੁੰਦੇ ਹੋ ਤਾਂ ਭਿੰਡੀ ਨੂੰ ਡਾਇਟ ਵਿਚ ਜ਼ਰੂਰ ਸ਼ਾਮਲ ਕਰੋ।

ਜਿਨ੍ਹਾਂ ਲੋਕਾਂ ਨੂੰ ਪਾਚਨ ਨਾਲ ਜੁੜੀ ਸਮੱਸਿਆ ਹੈ, ਉਨ੍ਹਾਂ ਨੂੰ ਭਿੰਡੀ ਜ਼ਰੂਰ ਖਾਣੀ ਚਾਹੀਦੀ ਹੈ। ਭਿੰਡੀ ਵਿਚ ਕਈ ਔਸ਼ਧੀ ਗੁਣ ਹੁੰਦੇ ਹਨ ਜੋ ਪਾਚਨ ਤੰਤਰ ਨੂੰ ਸੁਧਾਰਦੇ ਹਨ। ਭਿੰਡੀ ਵਿਚ ਮਿਲਣ ਵਾਲਾ ਫ਼ਾਈਬਰ ਤੁਹਾਡੇ ਪੇਟ ਤੇ ਪਾਚਨ ਤੰਤਰ ਨੂੰ ਸੁਧਾਰਦਾ ਹੈ। ਜੋ ਲੋਕ ਗਰਮੀਆਂ ਵਿਚ ਪੇਟ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਭਿੰਡੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-