ਪੰਜਾਬ

ਕਿਸਾਨ ਆਗੂ ਦੀ ਭਾਖੜਾ ਨਹਿਰ ‘ਚੋਂ ਮਿਲੀ ਲਾਸ਼

ਮਾਲੇਰਕੋਟਲਾ : ਭਾਖੜਾ ਨਹਿਰ ‘ਚੋਂ ਇਕ ਕਿਸਾਨ ਆਗੂ ਦੀ ਲਾਸ਼ ਮਿਲੀ ਹੈ। ਜਿਸ ਦੀ ਪਛਾਣ ਮਹਿਕਪ੍ਰੀਤ ਸਿੰਘ ਵਾਸੀ ਪਿੰਡ ਭੋਗੀਵਾਲ ਜ਼ਿਲ੍ਹਾ ਮਾਲੇਰਕੋਟਲਾ ਵਜੋਂ ਹੋਈ ਹੈ। ਮਹਿਕਪ੍ਰੀਤ ਸਿੰਘ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦਾ ਯੂਥ ਜਨਰਲ ਸਕੱਤਰ ਹੈ। ਭੋਲੇ ਸ਼ੰਕਰ ਗੋਤਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ 31 ਮਈ ਨੂੰ ਨਾਭਾ ਰੋਡ ‘ਤੇ ਇਕ ਸਕੂਟਰੀ ਲਵਾਰਸ ਖੜ੍ਹੀ ਮਿਲੀ ਸੀ, ਜਿਸ ਵਿਚੋਂ ਮਹਿਕਪ੍ਰੀਤ ਸਿੰਘ ਨਾਲ ਸਬੰਧਤ ਕਾਗਜ਼ ਤੇ ਹੋਰ ਸਾਮਾਨ ਮਿਲਿਆ ਸੀ। ਗੋਤਾਖੋਰਾਂ ਨੂੰ ਭਾਲ ਕਰਦਿਆਂ ਸ਼ਨੀਵਾਰ ਨੂੰ ਢੈਂਠਲ ਕੋਲੋਂ ਨਹਿਰ ‘ਚੋਂ ਆਗੂ ਦੀ ਲਾਸ਼ ਮਿਲੀ, ਜਿਸਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਤੇ ਵਾਰਸਾਂ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-