ਦੇਸ਼-ਵਿਦੇਸ਼

ਕੈਲੀਫੋਰਨੀਆ ਸੈਨੇਟ ਨੇ ਮੋਟਰਸਾਈਕਲ ਚਲਾਉਣ ਵੇਲੇ ਸਿੱਖਾਂ ਨੂੰ ਹੈਲਮੇਟ ਪਾਉਣ ਤੋਂ ਛੋਟ ਦੇਣ ਵਾਲਾ ਬਿੱਲ ਪਾਸ ਕੀਤਾ

ਨਿਊਯਾਰਕ : ਕੈਲੀਫੋਰਨੀਆ ਦੇ ਸੈਨੇਟਰਾਂ ਨੇ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਵੇਲੇ ਹੈਲਮੇਟ ਪਹਿਨਣ ਤੋਂ ਛੋਟ ਦੇਣ ਵਾਲੇ ਬਿੱਲ ਦੇ ਹੱਕ ਵਿੱਚ ਵੋਟ ਦਿੱਤੀ। ਇਸ ਹਫ਼ਤੇ ਬਿੱਲ ਰਾਜ ਦੀ ਸੈਨੇਟ ਨੂੰ 21-8 ਵੋਟਾਂ ਦੇ ਫਰਕ ਨਾਲ ਪਾਸ ਕਰ ਦਿੱਤਾ ਅਤੇ ਹੁਣ ਵਿਧਾਨ ਸਭਾ ਵਿੱਚ ਜਾਵੇਗਾ। 2021 ਦੇ ਅਮਰੀਕਨ ਕਮਿਊਨਿਟੀ ਸਰਵੇ ਦੇ ਅੰਦਾਜ਼ੇ ਅਨੁਸਾਰ ਕੈਲੀਫੋਰਨੀਆ ਵਿੱਚ 211000 ਸਿੱਖ ਰਹਿੰਦੇ ਹਨ, ਜੋ ਅਮਰੀਕਾ ਵਿੱਚ ਰਹਿੰਦੇ ਸਿੱਖਾਂ ਦਾ ਤਕਰੀਬਨ ਅੱਧਾ ਹੈ। ਸਟੇਟ ਸੈਨੇਟ ਨੂੰ ਦੱਸਿਆ ਗਿਆ ਕਿ ਹੁਣ ਤੱਕ ਬਜ਼ਾਰ ਵਿੱਚ ਅਜਿਹਾ ਕੋਈ ਵੀ ਹੈਲਮੇਟ ਨਹੀਂ ਹੈ ਜਿਸ ਨੂੰ ਪੱਗ ਜਾਂ ਪਟਕੇ ਦੇ ਉਪਰੋਂ ਪਾਇਆ ਜਾ ਸਕਦਾ ਹੈ। ਕੈਨੇਡਾ ਵਿੱਚ ਸਿੱਖਾਂ ਨੂੰ ਅਲਬਰਟਾ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ ਅਤੇ ਓਂਟਾਰੀਓ ਸਮੇਤ ਕਈ ਸੂਬਿਆਂ ਵਿੱਚ ਮੋਟਰਸਾਈਕਲ ਹੈਲਮੇਟ ਕਾਨੂੰਨਾਂ ਤੋਂ ਛੋਟ ਹੈ।

 

ਇਸ ਖ਼ਬਰ ਬਾਰੇ ਕੁਮੈਂਟ ਕਰੋ-