ਦੇਸ਼-ਵਿਦੇਸ਼

ਅਮਰੀਕਾ: ਸਮੁੰਦਰ ’ਚ ਡੁੱਬ ਰਹੇ ਪੁੱਤ ਨੂੰ ਬਚਾਉਂਦਾ ਪਿਤਾ ਜਾਨ ਗੁਆ ਬੈਠਿਆ

ਨਿਊਯਾਰਕ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਬੀਚ ’ਤੇ ਭਾਰਤੀ-ਅਮਰੀਕੀ ਪਿਤਾ ਆਪਣੇ 12 ਸਾਲਾ ਪੁੱਤਰ ਨੂੰ ਬਚਾਉਂਦੇ ਹੋਏ ਆਪਣੀ ਜਾਨ ਗੁਆ ਬੈਠਿਆ। ਸ੍ਰੀਨਿਵਾਸ ਮੂਰਤੀ ਜੋਨਲਾਗੱਡਾ ਸਮੁੰਦਰ ਵਿੱਚ ਗਏ ਆਪਣੇ ਨਾਬਾਲਗ ਪੁੱਤਰ ਨੂੰ ਬਚਾਉਣ ਲਈ ਪਾਣੀ ਵਿੱਚ ਦਾਖਲ ਹੋਇਆ ਸੀ। ਮੂਰਤੀ ਤੈਰਨਾ ਨਹੀਂ ਜਾਣਦਾ ਸੀ ਪਰ ਫੇਰ ਵੀ ਆਪਣੇ ਬੇਟੇ ਨੂੰ ਬਚਾਉਣ ਵਿੱਚ ਕਾਮਯਾਬ ਰਿਹਾ ਪਰ ਫਿਰ ਤੇਜ਼ ਲਹਿਰ ਉਸ ਨੂੰ ਡੂੰਘੇ ਪਾਣੀ ਵਿੱਚ ਖਿੱਚ ਕੇ ਲੈ ਗਈ ਤੇ ਉਹ ਡੁੱਬ ਗਿਆ। ਉਸ ਨੂੰ ਕੈਲੀਫੋਰਨੀਆ ਹਾਈਵੇ ਪੈਟਰੋਲ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ,

ਇਸ ਖ਼ਬਰ ਬਾਰੇ ਕੁਮੈਂਟ ਕਰੋ-