ਮੈਗਜ਼ੀਨ

ਤਿੰਨ ਚੀਜ਼ਾਂ ਬਣਾ ਸਕਦੀਆਂ ਨੇ ਤੁਹਾਡੇ ਸਫ਼ਰ ਨੂੰ ਬਿਹਤਰ

ਘੁੰਮਣ ਨਾਲ ਤੁਹਾਡੇ ਦਿਮਾਗ਼ ਨੂੰ ਸ਼ਾਂਤੀ ਮਿਲਦੀ ਹੈ ਅਤੇ ਸਟਾਈਲ ਨਾਲ ਯਾਤਰਾ ਕਰਨ ਨਾਲ ਸਫ਼ਰ ਹੋਰ ਵੀ ਖ਼ੂਬਸੂਰਤ ਹੋ ਜਾਂਦਾ ਹੈ। ਅਪਣੇ ਟ੍ਰਿਪ ਨੂੰ ਹੋਰ ਵਧੀਆ ਬਣਾਉਣ ਲਈ ਹਮੇਸ਼ਾ ਤਿੰਨ ਚੀਜ਼ਾਂ ਦਾ ਧਿਆਨ ਰੱਖੋ।

1. ਅਪਣੇ ਨਾਲ ਇਕ ਅਜਿਹਾ ਬੈਗ ਰੱਖੋ ਜਿਸ ਵਿਚ ਤੁਹਾਡਾ ਸਾਰਾ ਲੋੜੀਂਦਾ ਸਮਾਨ ਪਾਇਆ ਜਾ ਸਕੇ ਜਿਵੇਂ ਤੌਲੀਆ, ਪਾਣੀ ਵਾਲੀ ਬੋਤਲ, ਫ਼ਸਟ ਏਡ ਬਾਕਸ, ਟਿਸ਼ੂ ਪੇਪਰ ਅਤੇ ਕੁੱਝ ਖਾਣ-ਪੀਣ ਦੀਆਂ ਚੀਜ਼ਾਂ ਵੀ। ਇਹ ਸੱਭ ਚੀਜ਼ਾਂ ਤੁਹਾਡੇ ਕੋਲ ਹੋਣ ਤਾਂ ਤੁਹਾਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਤੁਸੀਂ ਆਸਾਨੀ ਨਾਲ ਅਪਣੇ ਟ੍ਰਿਪ ਦਾ ਆਨੰਦ ਮਾਣ ਸਕਦੇ ਹੋ।
2. ਇਸ ਨਾਲ ਹੀ ਇਕ ਛੋਟੀ ਜਿਹੀ ਕਿਟ ਰੱਖੋ ਜਿਸ ਵਿਚ ਤੁਸੀਂ ਅਪਣੀ ਜ਼ਰੂਰਤ ਦਾ ਨਿੱਕ-ਸੁੱਕ ਰੱਖ ਸਕੋ ਜਿਵੇਂ ਕਿ ਸਨਸਕ੍ਰੀਨ, ਲਿਪਸਟਿਕ, ਚਸ਼ਮੇ, ਕੰਘਾ, ਫ਼ੇਸਵਾਸ਼, ਚਾਬੀ ਆਦਿ। ਅਕਸਰ ਅਜਿਹੀਆਂ ਛੋਟੀਆਂ-ਛੋਟੀਆਂ ਚੀਜ਼ਾਂ ਤੁਹਾਡੇ ਬੈਗ ਦੇ ਕੋਨਿਆਂ ਵਿਚ ਜਾ ਕੇ ਫਸ ਜਾਂਦੀਆਂ ਹਨ ਜਿਸ ਕਾਰਨ ਲੋੜ ਪੈਣ ਤੇ ਉਨ੍ਹਾਂ ਨੂੰ ਲੱਭਣਾ ਮੁਸ਼ਕਲ ਹੋ ਜਾਂਦਾ ਹੈ, ਜਿਸ ਨਾਲ ਤੁਹਾਡਾ ਘੁੰਮਣ ਦਾ ਮਜ਼ਾ ਖ਼ਰਾਬ ਹੋ ਸਕਦਾ ਹੈ।

3. ਅਪਣੇ ਜ਼ਰੂਰੀ ਕਾਗਜ਼ਾਤ ਸੰਭਾਲਣ ਲਈ ਇਕ ਵਖਰਾ ਵਾਲੇਟ ਵੀ ਰੱਖੋ ਜਿਸ ਵਿਚ ਤੁਹਾਡੇ ਸਾਰੇ ਜ਼ਰੂਰੀ ਕਾਗਜ਼ਾਤ ਹੋਣ ਜਿਵੇਂ ਕਿ ਟਿਕਟ, ਨਕਸ਼ੇ, ਬੋਰਡਿੰਗ ਪਾਸ, ਪਾਸਪੋਰਟ ਆਦਿ ਹੋਣ ਤਾਂ ਕਿ ਜ਼ਰੂਰਤ ਪੈਣ ’ਤੇ ਤੁਸੀਂ ਉਨ੍ਹਾਂ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕੋ।

ਇਸ ਖ਼ਬਰ ਬਾਰੇ ਕੁਮੈਂਟ ਕਰੋ-