ਟਾਪ ਨਿਊਜ਼ਪੰਜਾਬ

MP ਕਿਰਨ ਖੇਰ ਖ਼ਿਲਾਫ਼ ਸ਼ਿਕਾਇਤ ਦਰਜ

ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ ਮੰਗਲਵਾਰ ਨੂੰ ਹੰਗਾਮੇ ਵਿਚ ਬਦਲ ਗਈ। ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਵੀ ਮੀਟਿੰਗ ਵਿਚ ਸ਼ਾਮਲ ਹੋਏ ਸੀ।

ਪਰ ਹੁਣ ਕਿਰਨ ਖੇਰ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ ਕਿਉਂਕਿ ‘ਆਪ’ ਕੌਂਸਲਰ ਜਸਬੀਰ ਸਿੰਘ ਲਾਡੀ ਨੇ ਐਸਐਸਪੀ ਨੂੰ ਕਿਰਨ ਖੇਰ ਵਿਰੁਧ ਲਿਖਤੀ ਸ਼ਿਕਾਇਤ ਦਿਤੀ ਹੈ।

 

 

photo

ਉਨ੍ਹਾਂ ਸ਼ਿਕਾਇਤ ਵਿਚ ਲਿਖਿਆ ਕਿ ਮੇਰੀ ਐਮ. ਸੀ. ਵਿਚ ਹਾਉਸ ਮੀਟਿੰਗ ਸੀ ਇਸ ਦੌਰਾਨ ਕਿਰਨ ਖੇਰ ਨੇ ਮੇਰੀ ਸੀਟ ‘ਤੇ ਆ ਕੇ ਗਾਲ੍ਹਾਂ ਕੱਢੀਆਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜਦੋਂ ਕਿਰਨ ਖੇਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮਾਰਨ-ਕੁੱਟਣ ਦੀਆਂ ਧਮਕੀਆਂ ਦਿਤੀਆਂ।
ਜਸਬੀਰ ਸਿੰਘ ਨੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਲਿਖਿਆ ਕਿ ਉਸ ਨਾਲ ਤੇ ਉਸ ਦੇ ਪਰਿਵਾਰ ਨਾਲ ਕਿਰਨ ਖੇਰ ਕੁਝ ਵੀ ਗ਼ਲਤ ਕਰ ਸਕਦੀ ਹੈ। ਇਸ ਲਈ ਕਿਰਨ ਖੇਰ ’ਤੇ ਕਾਰਵਾਈ ਕਰਦਿਆਂ ਉਸ ਨੂੰ ਇਨਸਾਫ਼ ਦਿਵਾਇਆ ਜਾਵੇ।

ਇਸ ਖ਼ਬਰ ਬਾਰੇ ਕੁਮੈਂਟ ਕਰੋ-