ਦੇਸ਼-ਵਿਦੇਸ਼ਫੀਚਰਜ਼

ਬੰਗਲਾਦੇਸ਼ ‘ਚ ਟਰੱਕ-ਬੱਸ ਦੀ ਆਹਮੋ-ਸਾਹਮਣੇ ਹੋਈ ਟੱਕਰ ‘ਚ 14 ਲੋਕਾਂ ਦੀ ਮੌਤ

ਢਾਕਾ: ਬੰਗਲਾਦੇਸ਼ ਦੇ ਸਿਲਹਟ ਜ਼ਿਲ੍ਹੇ ‘ਚ ਬੁੱਧਵਾਰ ਨੂੰ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਇਕ ਟਰੱਕ ਅਤੇ ਪਿਕਅੱਪ ਵੈਨ ਵਿਚਾਲੇ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ। ਇਸ ਟੱਕਰ ‘ਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ।

ਸਾਰੇ ਜਖ਼ਮੀਆਂ  ਨੂੰ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਸਿਲਹਟ ਦੇ ਦਕਸ਼ੀਨ ਸੁਰਮਾ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਮੁਹੰਮਦ ਅਬੁਲ ਹੁਸੈਨ ਨੇ ਸਮਾਚਾਰ ਏਜੰਸੀ ਸ਼ਿਨਹੂਆ ਨੂੰ ਦਸਿਆ ਕਿ ਸਾਰੇ ਮ੍ਰਿਤਕ ਮਜ਼ਦੂਰ ਸਨ। ਬੰਗਲਾਦੇਸ਼ ਵਿਚ ਸੜਕ ਹਾਦਸਿਆਂ ਲਈ ਮੁੱਖ ਤੌਰ ‘ਤੇ ਜ਼ਿੰਮੇਵਾਰ ਕਾਰਕ ਘਟੀਆ ਹਾਈਵੇਅ, ਮਾੜੇ ਵਾਹਨਾਂ ਦੀ ਸਾਂਭ-ਸੰਭਾਲ, ਡਰਾਈਵਰਾਂ ਦੁਆਰਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਟ੍ਰੈਫਿਕ ਵਿਭਾਗ ਦੀ ਨਿਗਰਾਨੀ ਦੀ ਘਾਟ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-