ਟਾਪ ਨਿਊਜ਼ਦੇਸ਼-ਵਿਦੇਸ਼

ਧਾਰਮਕ ਅਸਥਾਨਾਂ ’ਤੇ ਹਮਲੇ ਦਾ ਮਾਮਲਾ : ਅਮਰੀਕਾ ’ਚ ਬਦਲੇਗਾ 35 ਸਾਲ ਪੁਰਾਣਾ ਕਾਨੂੰਨ

ਵਾਸ਼ਿੰਗਟਨ: ਅਮਰੀਕਾ ਦੇ ਮਿਸ਼ੀਗਨ ਸੂਬੇ ’ਚ ਇਕ ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਨਫ਼ਰਤੀ ਜੁਰਮਾਂ ਦੀ ਵਿਆਖਿਆ ’ਚ ਵਿਸਤਾਰ ਕਰਨ ਲਈ ਇਕ ਬਿਲ ਪੇਸ਼ ਕੀਤਾ ਹੈ ਅਤੇ ਇਸ ’ਚ ਧਾਰਮਕ ਅਸਥਾਨਾਂ ਦੀ ਤੋੜਭੰਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਮਿਸ਼ੀਗਨ ਸੂਬੇ ਦੀ ਪ੍ਰਤੀਨਿਧਗੀ ਕਰਨ ਵਾਲੇ ਰਾਜੀਵ ਪੁਰੀ ਦੇ ਮਾਪੇ 1970 ਦੇ ਦਹਾਕੇ ’ਚ ਅਮ੍ਰਿਤਸਰ ਤੋਂ ਅਮਰੀਕਾ ਆਏ ਸਨ ਅਤੇ ਉਨ੍ਹਾਂ ਦੇ ਪਿਤਾ ਨੇ ਵਿਸਕੋਂਸਿਨ ’ਚ ਪਹਿਲਾ ਸਿੱਖ ਗੁਰਦਵਾਰਾ ਸਥਾਪਤ ਕਰਨ ’ਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ।

ਉਨ੍ਹਾਂ ਨੇ ਦਿਵਾਲੀ, ਵਿਸਾਖੀ, ਈਦ-ਅਲ-ਫਿਤਰ, ਈ-ਅਲ-ਅਜ਼ਹਾ (ਬਕਰੀਦ) ਅਤੇ ਨਵੇਂ ਚੰਨ ਵਰ੍ਹੇ ਨੂੰ ਮਿਸ਼ੀਗਨ ’ਚ ਸਰਕਾਰੀ ਛੁੱਟੀ ਦੇ ਰੂਪ ’ਚ ਮਾਨਤਾ ਦੇਣ ਲਈ ਵੀ ਇਕ ਬਿਲ ਪੇਸ਼ ਕੀਤਾ ਹੈ

ਸੂਬੇ ਦੇ ਪ੍ਰਤੀਨਿਧੀ ਦੇ ਰੂਪ ’ਚ ਅਪਣੇ ਦੂਜੇ ਕਾਰਜਕਾਲ ’ਚ ਪੁਰੀ ਹੁਣ ਮਿਸ਼ੀਗਨ ਪ੍ਰਤੀਨਿਧੀ ਸਭਾ ਦੇ ਬਹੁਮਤ ’ਚ ਵਿੱਪ੍ਹ ਹਨ ਜੋ ਬਹੁਤ ਅਸਰਦਾਰ ਹੈ ਅਤੇ ਸਮਾਜਕ ਮੁੱਦਿਆਂ ਨੂੰ ਹੱਲਾਸ਼ੇਰੀ ਦਿੰਦਾ ਰਿਹਾ ਹੈ।

ਪੁਰੀ ਨੇ ਇਕ ਖ਼ਬਰੀ ਏਜੰਸੀ ਨੂੰ ਦਿਤੀ ਇੰਟਰਵਿਊ ’ਚ ਕਿਹਾ, ‘‘ਮੈਂ ਦਿਵਾਲੀ, ਵਿਸਾਖੀ ਅਤੇ ਈਦ-ਅਲ-ਫ਼ਿਤਰ ਨੂੰ ਮਿਸ਼ੀਗਨ ’ਚ ਛੁੱਟੀ ਦੇ ਰੂਪ ’ਚ ਐਲਾਨ ਕਰਨ ਲਈ ਇਕ ਬਿਲ ਪੇਸ਼ ਕੀਤਾ ਹੈ। ਮੈਂ ਇਕ ਪਾਸੇ ਬਿਲ ਪੇਸ਼ ਕੀਤਾ ਹੈ ਜੋ ਨਫ਼ਰਤੀ ਅਪਰਾਧ ਦੀ ਵਿਆਖਿਆ ਨੂੰ ਵਿਸਤਾਰਿਤ ਕਰੇਗਾ। ਮਿਸ਼ੀਗਨ ’ਚ ਮੂਲ ਨਫ਼ਰਤੀ ਅਪਰਾਧ ਬਿਲ 1988 ’ਚ ਲਿਖਿਆ ਗਿਆ ਸੀ ਅਤੇ ਉਦੋਂ ਤੋਂ ਇਸ ਨੂੰ ਅਪਡੇਟ ਨਹੀਂ ਕੀਤਾ ਗਿਆ ਹੈ। 35 ਸਾਲ ਹੋ ਗਏ ਹਨ ਅਤੇ ਇਸ ਲਈ ਅਸੀਂ ਇਸ ਨੂੰ ਜ਼ਿਆਦਾ ਸਮਾਵੇਸ਼ੀ ਬਣਾਉਣ ਦੇ ਉਦੇਸ਼ ਨਾਲ ਵਿਆਖਿਆ ’ਚ ਸੋਧ ਕਰ ਰਹੇ ਹਾਂ।’’

ਉਨ੍ਹਾਂ ਕਿਹਾ, ‘‘ਜੇਕਰ ਮੰਦਰ, ਮਸਜਿਦ ਜਾਂ ਗੁਰਦਵਾਰੇ ਵਰਗੇ ਧਾਰਮਕ ਅਸਥਾਨਾਂ ’ਚ ਤੋੜਭੰਨ ਕੀਤੀ ਜਾਂਦੀ ਹੈ ਜਾਂ ਉਨ੍ਹਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਤਾਂ ਹੁਣ ਉਨ੍ਰਾਂ ਲੋਕਾਂ ਵਿਰੁਧ ਬਹੁਤ ਜ਼ਿੰਮੇਦਾਰੀ ਨਾਲ ਮੁਕਦਮਾ ਚਲਾਉਣਾ ਬਹੁਤ ਆਸਾਨ ਹੋਣ ਵਾਲਾ ਹੈ ਕਿਉਂਕਿ ਇਹ ਨਫ਼ਰਤੀ ਜੁਰਮ ’ਚ ਸ਼ਾਮਲ ਹੋ ਜਾਵੇਗਾ ਅਜਿਹੇ ਕਈ ਮੁੱਦੇ ਹਨ ਜਿਨ੍ਹਾਂ ਨਾਲ ਅਸੀਂ ਨਿਪਟ ਰਹੇ ਹਾਂ। ਮੈਨੂੰ ਮਾਣ ਹੈ ਕਿ ਮਿਸ਼ੀਗਨ ’ਚ ਬੰਦੂਕ ਸੁਧਾਰ ਦੀ ਆਵਾਜ਼ ਚੁੱਕਣ ਵਾਲਿਆਂ ’ਚੋਂ ਮੈਂ ਮੋਢੀ ਰਿਹਾ।’’ ਪੁਰੀ ਕੁਝ ਸਾਲਾਂ ਬਾਅਦ ਭਾਰਤ ਆਉਂਦੇ-ਜਾਂਦੇ ਰਹਿੰਦੇ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-