ਐੱਨ. ਆਈ. ਏ. ਦੀ ਵੱਡੀ ਕਾਰਵਾਈ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਕੀਤੀ ਰੇਡ

ਚੰਡੀਗੜ੍ਹ : ਵਲੋਂ ਅਚਾਨਕ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਰੇਡ ਕਰਨ ਨਾਲ ਭੜਥੂ ਪੈ ਗਿਆ। ਦਰਅਸਲ ਐੱਨ. ਆਈ. ਏ. ਨੇ ਕਰਾਸ ਬਾਰਡਰ ਨਾਰਕੋ ਟੈਰਾਰਿਜ਼ਮ ਮਾਮਲੇ ਵਿਚ ਪੰਜਾਬ, ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਵਿਚ ਰੇਡ ਕੀਤੀ ਹੈ। ਸੂਤਰਾਂ ਮੁਤਾਬਕ ਇਹ ਰੇਡ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਕੀਤੀ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿਚ ਸਰਹੱਦ ਪਾਰੋਂ ਡਰੋਨ ਰਾਹੀਂ ਆ ਰਹੇ ਹਥਿਆਰਾਂ ਨੂੰ ਲੈ ਕੇ ਵੀ ਐੱਨ. ਆਈ. ਏ. ਵਲੋਂ ਸਰਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਲੰਬੇ ਸਮੇਂ ਤੋਂ ਕਈ ਅੱਤਵਾਦੀ ਧਿਰਾਂ ਦੇ ਪੰਜਾਬ ਵਿਚ ਸਲਿੱਪਰ ਸੈੱਲ ’ਤੇ ਐੱਨ.ਆਈ. ਏ. ਦੀਆਂ ਨਜ਼ਰਾਂ ਹਨ। ਇਨਾ ਹੀ ਨਹੀਂ, ਅੱਤਵਾਦੀ ਕਨੈਕਸ਼ਨ ਨੂੰ ਲੈ ਕੇ ਹਾਲ ਹੀ ਵਿਚ ਇਕ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜਿਸ ਵਿਚ ਹੁਣ ਕਈ ਖੁਫ਼ੀਆ ਜਾਣਕਾਰੀਆਂ ਮਿਲਣ ਤੋਂ ਬਾਅਦ ਐੱਨ. ਆਈ. ਏ. ਵਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।

ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਅਧੀਨ ਆਉਂਦੇ ਲੋਪੋਕੇ ਦੇ ਪਿੰਡ ਕਾਵੇਂ ਵਿਚ ਐੱਨ. ਆਈ. ਏ. ਦੀਆਂ ਟੀਮਾਂ ਸਵੇਰੇ ਪਹੁੰਚ ਗਈਆਂ ਸਨ। ਜਿੱਥੇ ਇਕ ਘਰ ਵਿਚ ਰੇਡ ਕੀਤੀ ਗਈ। ਇਥੋਂ ਐੱਨ. ਆਈ. ਏ. ਨੂੰ ਕੁੱਝ ਕਾਗਜ਼ਾਤ ਅਤੇ ਇਲੈਕਟ੍ਰਾਨਿਕ ਗੈਜੇਟਸ ਮਿਲੇ ਹਨ, ਜਿਨ੍ਹਾਂ ਨੇ ਐੱਨ. ਆਈ. ਏ. ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਸੇ ਤਰ੍ਹਾਂ ਹੀ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਵਿਚ ਵੀ ਐੱਨ. ਆਈ. ਏ. ਨੇ ਰੇਡ ਕੀਤੀ। ਇਸ ਤੋਂ ਇਲਾਵਾ ਜ਼ੀਰਾ ਦੇ ਪਿੰਡ ਬੂਲੇ ਵਿਚ ਵੀ ਤੜਕਸਾਰ ਐੱਨ. ਆਈ. ਏ. ਦੀ ਟੀਮ ਵੱਲੋਂ ਇਕ ਘਰ ਵਿਚ ਰੇਡ ਕੀਤੀ ਗਈ ਹੈ।

Leave a Reply

error: Content is protected !!