
ਨਵੀਂ ਦਿੱਲੀ : ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਅੱਜ ਐਲਾਨ ਕੀਤਾ ਕਿ ਮੌਨਸੂਨ ਭਾਰਤ ਪੁੱਜ ਗਿਆ ਹੈ ਤੇ ਉਸ ਨੇ ਕੇਰਲ ’ਚ ਦਸਤਕ ਦੇ ਦਿੱਤੀ ਹੈ। ਵਰਨਣਯੋਗ ਹੈ ਕਿ ਇਸ ਸਾਲ ਮੌਨਸੂਨ ਕਈ ਦਿਨ ਪਛੜ ਕੇ ਕੇਰਲ ਪੁੱਜੀ ਹੈ। ਇਹ ਆਮ ਤੌਰ ’ਤੇ ਪਹਿਲੀ ਜੂਨ ਨੂੰ ਜਾਂ ਇਸ ਤੋਂ ਇਕ ਦੋ ਦਿਨ ਪਹਿਲਾਂ ਪੁੱਜ ਜਾਂਦੀ ਹੈ।