ਭਾਰਤ

ਮੁੰਬਈ: ਸ਼ਰਦ ਪਵਾਰ ਨੂੰ ਸੋਸ਼ਲ ਮੀਡੀਆ ’ਤੇ ਜਾਨ ਤੋਂ ਮਾਰਨ ਦੀ ਧਮਕੀ, ਪਾਰਟੀ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ

ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੂੰ ਸੋਸ਼ਲ ਮੀਡੀਆ ‘ਤੇ ਜਾਨ ਤੋਂ ਮਾਰਨ ਦੀ ਧਮਕੀ’ ਮਿਲੀ ਹੈ। ਐੱਨਸੀਪੀ ਨੇ ਇਸ ਬਾਰੇ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ ਤੇ ਪੁਲੀਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ੍ਰੀ ਪਵਾਰ ਦੀ ਧੀ ਅਤੇ ਲੋਕ ਸਭਾ ਮੈਂਬਰ ਸੁਪ੍ਰੀਆ ਸੁਲੇ ਦੀ ਅਗਵਾਈ ਵਿੱਚ ਐੱਨਸੀਪੀ ਵਰਕਰਾਂ ਦੇ ਵਫ਼ਦ ਨੇ ਮੁੰਬਈ ਪੁਲੀਸ ਮੁਖੀ ਵਿਵੇਕ ਫਾਂਸਾਲਕਰ ਨਾਲ ਮੁਲਾਕਾਤ ਕਰਕੇ ਕਾਰਵਾਈ ਦੀ ਮੰਗ ਕੀਤੀ। ਐਨਸੀਪੀ ਨੇਤਾਵਾਂ ਨੇ ਪੁਲਿਸ ਨੂੰ ਦੱਸਿਆ ਕਿ 82 ਸਾਲਾ ਪਵਾਰ ਨੂੰ ਫੇਸਬੁੱਕ ‘ਤੇ ਸੰਦੇਸ਼ ਮਿਲਿਆ ਸੀ ਜਿਸ ਵਿੱਚ ਲਿਖਿਆ ਸੀ, ‘ਉਸ ਦਾ ਜਲਦੀ ਹੀ (ਨਰਿੰਦਰ) ਦਾਭੋਲਕਰ ਵਰਗਾ ਹਾਲਾ ਕਰ ਦਿੱਤਾ ਜਾਵੇਗਾ।’  ਦਾਭੋਲਕਰ ਨੂੰ 20 ਅਗਸਤ, 2013 ਨੂੰ ਪੁਣੇ ਵਿੱਚ ਸਵੇਰ ਦੀ ਸੈਰ ਦੌਰਾਨ ਦੋ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-