ਟਾਪ ਨਿਊਜ਼ਦੇਸ਼-ਵਿਦੇਸ਼

ਭਾਰਤ ਦੀ ਕਰੀਬ 11 ਫ਼ੀਸਦ ਆਬਾਦੀ ਨੂੰ ਸ਼ੂਗਰ: ਸਰਕਾਰੀ ਅਧਿਐਨ

ਭਾਰਤ ਦੀ ਕਰੀਬ 11 ਫ਼ੀਸਦ ਆਬਾਦੀ ਨੂੰ ਸ਼ੂਗਰ ਹੈ। ਸਰਕਾਰੀ ਅਧਿਐਨ ਮੁਤਾਬਕ ਦੇਸ਼ ਵਿੱਚ ਸ਼ੂਗਰ, ਹਾਈਪਰਟੈਨਸ਼ਨ ਅਤੇ ਮੋਟਾਪਾ ਆਮ ਹੈ। 113,000 ਤੋਂ ਵੱਧ ਲੋਕਾਂ ਦੇ ਅਧਿਐਨ ਵਿੱਚ ਇਹ ਵੀ ਪਾਇਆ ਗਿਆ ਕਿ ਲਗਭਗ 15 ਫ਼ੀਸਦ ਭਾਰਤੀ ਪ੍ਰੀ-ਡਾਇਬਟੀਜ਼ ਸਨ ਅਤੇ ਲਗਭਗ 35 ਫ਼ੀਸਦ ਹਾਈਪਰਟੈਨਸ਼ਨ ਤੋਂ ਪੀੜਤ ਹਨ। ਇਹ ਅਧਿਐਨ ਅਕਤੂਬਰ 2008 ਅਤੇ ਦਸੰਬਰ 2020 ਦੇ ਵਿਚਕਾਰ 31 ਭਾਰਤੀ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਕੀਤਾ ਗਿਆ ਸੀ। ਅਧਿਐਨ ਦੇ ਨਤੀਜਿਆਂ ਤੋਂ ਇਹ ਬਿਲਕੁਲ ਸਪੱਸ਼ਟ ਹੈ ਕਿ ਭਾਰਤ ਵਿੱਚ  ਦਿਲ ਦੀਆਂ ਬਿਮਾਰੀਆਂ ਅਤੇ ਹੋਰ ਲੰਬੇ ਸਮੇਂ ਤੱਕ ਅੰਦਰੂਨੀ ਅੰਗਾਂ ਦੀਆਂ ਪੇਚੀਦਗੀਆਂ ਦਾ ਖਤਰਾ ਕਾਫੀ ਆਬਾਦੀ ਹੈ। ਭਾਰਤੀ ਮੈਡੀਕਲ ਖੋਜ ਪਰਿਸ਼ਦ ਦੇ ਗੈਰ-ਸੰਚਾਰੀ ਰੋਗ ਵਿਭਾਗ ਦੇ ਮੁਖੀ ਆਰਐੱਸ ਧਾਲੀਵਾਲ ਬਿਆਨ ਵਿੱਚ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਤੇ ਇਸ ਵਿੱਚ 10.1 ਕਰੋੜ ਲੋਕ ਸ਼ੂਗਰ ਨਾਲ ਪੀੜਤ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-