ਪੰਜਾਬ ਦੇ 11 ਜ਼ਿਲ੍ਹਿਆਂ ‘ਚ ਮੌਸਮ ਮਹਿਕਮੇ ਵੱਲੋਂ ਰੈੱਡ ਅਲਰਟ ਜਾਰੀ, ਭਲਕੇ ਮੀਂਹ ਪੈਣ ਦੇ ਨਾਲ ਵਧੇਗੀ ਹੋਰ ਠੰਡ

ਜਲੰਧਰ- ਪਿਛਲੇ 5 ਦਿਨਾਂ ਤੋਂ ਪੰਜਾਬ ਧੁੰਦ ਦੀ ਲਪੇਟ ਵਿਚ ਘਿਰਿਆ ਹੋਇਆ ਹੈ। ਸੀਤ ਲਹਿਰ ਚੱਲਣ ਨਾਲ ਦਿਨ ਵਿਚ ਵੀ ਠੰਡ ਵੱਧ ਗਈ ਹੈ। ਦਿਨ ਅਤੇ ਰਾਤ ਦੇ ਤਾਪਮਾਨ ਵਿਚ ਵੀ ਕਾਫ਼ੀ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਫਿਰੋਜ਼ਪੁਰ ਮੰਡਲ ਤੋਂ ਧੁੰਦ ਦੇ ਕਾਰਨ 14 ਟਰੇਨਾਂ ਰੱਦ ਰਹੀਆਂ ਹਨ। ਮੌਸਮ ਮਹਿਕਮੇ ਮੁਤਾਬਕ ਪੰਜਾਬ ਦੇ 11 ਜ਼ਿਲ੍ਹਿਆਂ ਵਿਚ ਸ਼ਨੀਵਾਰ ਧੁੰਦ ਦਾ ਰੈੱਡ ਅਤੇ 3 ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਸੰਘਣੀ ਧੁੰਦ ਦੇ ਕਾਰਨ ਵਿਜ਼ੀਬਲਿਟੀ ਘੱਟ ਰਹੇਗੀ। ਪੱਛਮੀ ਹਿਮਾਲਿਆ ‘ਤੇ ਨਵਾਂ ਵੈਸਟਰਨ ਡਿਸਟਰਬੈਂਸ ਬਣਨ ਦੇ ਆਸਾਰ ਹਨ, ਜੋ 26-27 ਦਸੰਬਰ ਨੂੰ ਸਰਗਰਮ ਹਰੋ ਸਕਦਾ ਹੈ। ਇਸ ਦੇ ਅਸਰ ਨਾਲ ਬਾਰਿਸ਼ ਅਤੇ ਬਰਫ਼ਬਾਰੀ ਹੋ ਸਕਦੀ ਹੈ। ਠੰਡੀਆਂ ਹਵਾਵਾਂ ਮੈਦਾਨੀ ਇਲਾਕਿਆਂ ਨੂੰ ਠੰਡਾ ਕਰਨਗੀਆਂ। ਇਸ ਵਾਰ ਹਿਮਾਲਿਆ ਵਿਚ ਮਜ਼ਬੂਤ ਪੈਟਰਨ ਡਿਸਟਰਬੈਂਸ ਨਾ ਬਣਨ ਦੇ ਕਾਰਨ ਦੇਰੀ ਨਾਲ ਬਰਫ਼ਬਾਰੀ ਹੋ ਰਹੀ ਹੈ। ਤਿੰਨ ਜ਼ਿਲ੍ਹੇ ਅੰਮ੍ਰਿਤਸਰ, ਜਲੰਧਰ ਅਤੇ ਮੁਕਤਸਰ ਠੰਡੇ ਹਨ। ਦਿਨ ਵਿਚ ਤਾਪਮਾਨ ਬਾਕੀ ਜ਼ਿਲ੍ਹਿਆਂ ਦੀ ਤੁਲਨਾ ਵਿਚ ਘੱਟ ਹੈ। ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 7 ਤੋਂ 8 ਡਿਗਰੀ ਸੈਲਸੀਅਸ ਵਿਚਾਲੇ ਰਿਹਾ ਜਦਕਿ ਵਾਧੂ ਤਾਪਮਾਨ 10 ਤੋਂ 14 ਡਿਗਰੀ ਸੈਲਸੀਅਸ ਵਿਚ ਰਿਕਾਰਡ ਕੀਤਾ ਗਿਆ।

ਆਉਣ ਵਾਲੇ ਦਿਨਾਂ ਵਿਚ ਕੁਝ ਅਜਿਹਾ ਰਹੇਗਾ ਮੌਸਮ 
ਅਗਲੇ 4 ਦਿਨ ਧੁੰਦ, ਸੀਤ ਲਹਿਰ, ਅਤੇ ਕੋਹਰੇ ਦਾ ਕਹਿਰ ਵਧੇਗਾ। 26 ਅਤੇ 27 ਦਸੰਬਰ ਨੂੰ ਬਾਰਿਸ਼ ਦੇ ਆਸਾਰ ਹਨ।

11 ਜ਼ਿਲ੍ਹਿਆਂ ਵਿਚ ਰੈੱਡ ਅਲਰਟ 
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ’ਚ 4.7 ਡਿਗਰੀ ਸੈਲਸੀਅਸ ਸ਼ੁੱਕਰਵਾਰ ਸਭ ਤੋਂ ਘੱਟ ਤਾਪਮਾਨ ਰਿਕਾਰਡ ਹੋਇਆ, ਜਦਕਿ ਅੰਮ੍ਰਿਤਸਰ ’ਚ 6.8, ਲੁਧਿਆਣਾ ’ਚ 7.1, ਪਟਿਆਲਾ ’ਚ 6.2, ਪਠਾਨਕੋਟ ’ਚ 8.4, ਬਠਿੰਡਾ ’ਚ 5, ਫਰੀਦਕੋਟ ’ਚ 7.2, ਬਰਨਾਲਾ ’ਚ 7.1, ਫਤਿਹਗੜ੍ਹ ਸਾਹਿਬ ’ਚ 6.3, ਫਿਰੋਜ਼ਪੁਰ ’ਚ 8.5, ਜਲੰਧਰ ’ਚ 7.2, ਮੋਗਾ ’ਚ 7.3, ਮੋਹਾਲੀ ’ਚ 8.2, ਸ੍ਰੀ ਮੁਕਤਸਰ ਸਾਹਿਬ ’ਚ 7.4, ਰੋਪੜ ’ਚ 6.5, ਸ਼ਹੀਦ ਭਗਤ ਸਿੰਘ ਨਗਰ ’ਚ 5.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਮਾਹਿਰਾਂ ਨੇ ਦੱਸਿਆ ਕਿ ਪੰਜਾਬ ’ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਹੁਣ ਪਹਿਲਾਂ ਦੀ ਤੁਲਨਾ ’ਚ ਧੁੰਦ ਸੰਘਣੀ ਨਹੀਂ ਪਵੇਗੀ, ਜਿਸ ਨਾਲ ਲੋਕਾਂ ਨੂੰ ਕਿਸੇ ਹੱਦ ਤਕ ਰਾਹਤ ਮਿਲੇਗੀ।

Leave a Reply

error: Content is protected !!