ਫ਼ੁਟਕਲ

3 ਸਾਲਾ ਵਿਆਂਸ਼ੀ ਨੇ ਬਣਾਇਆ ਰਿਕਾਰਡ, ਸਭ ਤੋਂ ਛੋਟੀ ਉਮਰ ‘ਚ ਯਾਦ ਕੀਤੀ ਹਨੂੰਮਾਨ ਚਾਲੀਸਾ

ਇੰਦੌਰ- ਇੰਦੌਰ ਦੀ ਰਹਿਣ ਵਾਲੀ 3 ਸਾਲ ਦੀ ਬੱਚੀ ਵਿਆਂਸ਼ੀ ਬਾਹੇਤੀ ਨੇ ਸਭ ਤੋਂ ਘੱਟ ਉਮਰ ‘ਚ ਹਨੂੰਮਾਨ ਚਾਲੀਸਾ ਦਾ ਪਾਠ ਯਾਦ ਕਰ ਕੇ ਰਿਕਾਰਡ ਬਣਾਇਆ ਹੈ। ਹਾਲ ਹੀ ਵਿਚ ਲੰਡਨ ਬੁੱਕ ਆਫ਼ ਵਰਲਡ ਰਿਕਾਰਡ ਅਤੇ ਦਿੱਲੀ ਬੁੱਕ ਆਫ਼ ਵਰਲਡ ਰਿਕਾਰਡ ‘ਚ ਵਿਆਂਸ਼ੀ ਦਾ ਨਾਂ ਦਰਜ ਹੋਇਆ ਹੈ। ਇਸ ਪ੍ਰਾਪਤੀ ਨਾਲ ਪੂਰਾ ਇੰਦੌਰ ਸ਼ਹਿਰ ਮਾਣ ਮਹਿਸੂਸ ਕਰ ਰਿਹਾ ਹੈ।

ਵਿਆਂਸ਼ੀ ਨੇ ਸਿਰਫ਼ 3 ਸਾਲ 3 ਮਹੀਨੇ ਅਤੇ 25 ਦਿਨ ਦੀ ਉਮਰ ‘ਚ ਬਿਨ੍ਹਾਂ ਵੇਖੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਹੈ। ਵਿਆਂਸ਼ੀ ਅਜਿਹਾ ਕਰਨ ਵਾਲੀ ਦੁਨੀਆ ਦੀ ਪਹਿਲੀ ਬੱਚੀ ਬਣ ਹੈ। ਵਿਆਂਸ਼ੀ ਬਾਰੇ ਉਸ ਦੇ ਪਿਤਾ ਅਮਿਤ ਬਾਹੇਤੀ ਨੇ ਦੱਸਿਆ ਕਿ ਧਾਰਮਿਕ ਸਿੱਖਿਆ ਦੇਣ ਲਈ ਅਸੀਂ ਸ਼ੁਰੂ ਤੋਂ ਹੀ ਉਸ ਨੂੰ ਧਰਮ ਨਾਲ ਜੋੜ ਕੇ ਰੱਖਿਆ ਹੈ। ਉਸ ਦੀ ਮਾਤਾ ਰੋਜ਼ਾਨਾ ਸ਼ਾਮ ਨੂੰ ਹਨੂੰਮਾਨ ਚਾਲੀਸਾ ਦਾ ਪਾਠ ਕਰਦੀ ਹੈ ਅਤੇ ਮੈਂ ਰੋਜ਼ ਸਵੇਰੇ ਹਨੂੰਮਾਨ ਚਾਲੀਸਾ ਦਾ ਪਾਠ ਕਰਦਾ ਹਾਂ।

ਪਿਤਾ ਮੁਤਾਬਕ ਇਕ ਦਿਨ ਅਸੀਂ ਵੇਖਿਆ ਕਿ ਵਿਆਂਸ਼ੀ ਨੇ ਬਿਨਾਂ ਵੇਖੇ ਹਨੂੰਮਾਨ ਚਾਲੀਸਾ ਦਾ ਅੱਧਾ ਪਾਠ ਕਰ ਲਿਆ। ਇਸ ਤੋਂ ਬਾਅਦ ਹੌਲੀ-ਹੌਲੀ ਉਸ ਨੂੰ ਪੂਰਾ ਹਨੂੰਮਾਨ ਚਾਲੀਸਾ ਯਾਦ ਹੋ ਗਈ। ਵਿਆਂਸ਼ੀ ਦੀ ਮਾਂ ਦੀਪਾਲੀ ਦਾ ਕਹਿਣਾ ਹੈ ਕਿ ਬੱਚੀ ਨੇ ਸੁਣ-ਸੁਣ ਕੇ ਹਨੂੰਮਾਨ ਚਾਲੀਸਾ ਯਾਦ ਕਰ ਲਈ ਹੈ। ਹੌਲੀ-ਹੌਲੀ ਉਸ ਨੂੰ ਸ਼ਬਦ ਸਾਫ਼ ਹੋ ਗਏ ਅਤੇ ਉਹ ਪੂਰਾ ਹਨੂੰਮਾਨ ਚਾਲੀਸਾ ਪੜ੍ਹਨ ਲੱਗੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-