ਫੀਚਰਜ਼ਫ਼ੁਟਕਲ

ਓ.ਟੀ.ਟੀ. ਪਲੇਟਫ਼ਾਰਮ ’ਤੇ ਤਮਾਕੂਰੋਧੀ ਚੇਤਾਵਨੀ ਲਾਜ਼ਮੀ ਕਰਨ ਤੋਂ ਐਸੋਸੀਏਸ਼ਨ ਖਫ਼ਾ

ਨਵੀਂ ਦਿੱਲੀ: ਇੰਟਰਨੈੱਟ ਮੋਬਾਈਲ ਐਸੋਸੀਏਸ਼ਨ ਆਫ਼ ਇੰਡੀਆ (ਆਈ.ਏ.ਐਮ.ਏ.ਆਈ.) ਨੇ ਕਿਹਾ ਹੈ ਕਿ ਓਵਰ ਦ ਟੌਪ (ਓ.ਟੀ.ਟੀ.) ਪਲੇਟਫ਼ਾਰਮ ਲਈ ਤਮਾਕੂਰੋਧੀ ਚੇਤਾਵਨਆਂ ਨੂੰ ਲਾਜ਼ਮੀ ਕਰਨ ਦੇ ਕੇਂਦਰੀ ਸਿਹਤ ਮੰਤਰਾਲੇ ਦੇ ਨਵੇਂ ਕਦਮ ਨੂੰ ਲੈ ਕੇ ਨੋਟੀਫ਼ੀਕੇਸ਼ਨ ਜਾਰੀ ਕੀਤੇ ਜਾਣ ਤੋਂ ਪਹਿਲਾਂ ਉਦਯੋਗ ਨਾਲ ਸਲਾਹ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ।

ਆਈ.ਏ.ਐਮ.ਏ.ਆਈ. ਨੇ ਨਵੇਂ ਮਾਪਦੰਡਾਂ ਦੀ ਪਾਲਣਾ ’ਚ ‘ਮੁਢਲੀਆਂ ਚਿੰਤਾਵਾਂ’ ਅਤੇ ‘ਵਿਹਾਰਕ ਮੁਸ਼ਕਲਾਂ’ ਦਾ ਜ਼ਿਕਰ ਵੀ ਕੀਤਾ ਹੈ। ਉਦਯੋਗ ਸੰਸਥਾ ਨੇ ਵਿਸ਼ਾ ਵਸਤੂ ’ਚ ਅਜਿਹੀਆਂ ਚੇਤਾਵਨੀਆਂ ਨੂੰ ਸ਼ਾਮਲ ਕਰਨ ਨਾਲ ਜੁੜੀ ਵਿਹਾਰਕ ਅਸੰਭਾਵਨਾ ਦਾ ਜ਼ਿਕਰ ਕੀਤਾ ਹੈ।

ਐਸੋਸੀਏਸ਼ਨ ਨੇ ਚੇਤਾਵਨੀ ਦਿਤੀ ਹੈ ਕਿ ਇਹ ਨਿਯਮ ਖਪਤਕਾਰ ਦੇ ਤਜਰਬੇ ਨੂੰ ਪ੍ਰਭਾਵਤ ਕਰਨਗੇ ਅਤੇ ‘ਰਚਨਾਤਮਕਤਾ ਅਤੇ ਕਲਾਤਮਕ ਪ੍ਰਗਟਾਵੇ ਦਾ ਗਲ ਘੁੱਟਣਗੇ’।

ਨਵੇਂ ਨੋਟੀਫ਼ੀਕੇਸ਼ਨ ਨਿਯਮ ਓ.ਟੀ.ਟੀ. ਪਲੇਟਫ਼ਾਰਮ ਲਈ ਤਮਾਕੂਰੋਧੀ ਚੇਤਾਵਨੀਆਂ ਅਤੇ ਬੇਦਾਵੇ ਦਾ ਪ੍ਰਦਰਸ਼ਨ ਉੇਸੇ ਤਰ੍ਹਾਂ ਲਜ਼ਮੀ ਬਣਾਉਂਦੇ ਹਨ ਜਿਵੇਂ ਸਿਨੇਮਾਘਰਾਂ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ’ਚ ਵਿਖਾਈਆਂ ਜਾਣ ਵਾਲੀਆਂ ਫ਼ਿਲਮਾਂ ’ਚ ਵੇਖਿਆ ਜਾਂਦਾ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਸਿਗਰੇਟ ਅਤੇ ਹੋਰ ਤਮਾਕੂ ਉਤਪਾਦ ਐਕਟ, 2004 ’ਚ ਸੋਧਾਂ ਨੂੰ 31 ਮਈ ਨੂੰ ਨੋਟੀਫ਼ਾਈ ਕੀਤਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-