ਪੰਜਾਬ

ਲੁਧਿਆਣਾ ’ਚ ਕੈਸ਼ ਮੈਨੇਜਮੈਂਟ ਕੰਪਨੀ ਸੀਐੱਮਐੱਸ ਦੇ ਦਫ਼ਤਰ ’ਚੋਂ 7 ਕਰੋੜ ਰੁਪਏ ਲੁੱਟੇ

ਲੁਧਿਆਣਾ: ਇਥੇ ਬੀਤੀ ਰਾਤ ਡੇਢ ਵਜੇ ਦੇ ਕਰੀਬ ਲੁਟੇਰਿਆਂ ਨੇ ਕੈਸ਼ ਮੈਨੇਜਮੈਂਟ ਕੰਪਨੀ ਦੇ ਦਫ਼ਤਰ ਵਿਚੋਂ 7 ਕਰੋੜ ਰੁਪਏ ਤੋਂ ਵੱਧ ਦੀ ਲੁੱਟ ਕੀਤੀ। ਲੁਟੇਰੇ ਹਥਿਆਰ ਲੈ ਕੇ ਰਾਜਗੁਰੂ ਨਗਰ ਨੇੜੇ ਏਟੀਐੱਮਜ਼ ਕੈਸ਼ ਜਮ੍ਹਾਂ ਕਰਵਾਉਣ ਵਾਲੀ ਫਰਮ ਸੀਐੱਮਐੱਸ ਸਿਕਿਉਰਿਟੀ ਦੇ ਦਫ਼ਤਰ ਵਿੱਚ ਦਾਖਲ ਹੋਏ, ਜਿਥੇ ਉਨ੍ਹਾਂ ਨੇ ਸੁਰੱਖਿਆ ਗਾਰਡਾਂ ਨੂੰ ਬੰਦੀ ਬਣਾ ਲਿਅ। ਲੁਟੇਰਿਆਂ ਨੇ ਚਾਰ ਕਰੋੜ ਰੁਪਏ ਦਫ਼ਤਰ ਦੇ ਅੰਦਰੋਂ ਤੇ ਤਿੰਨ ਕਰੋੜ ਰੁਪਏ, ਜੋ ਕੈਸ ਵੈਨ ’ਚ ਵਿੱਚ ਪਏ ਸਨ, ਲੁੱਟ ਕੇ ਲੈ ਗਏ। ਇਸਦੇ ਨਾਲ ਹੀ ਲੁਟੇਰੇ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਲੁੱਟ ਤੋਂ ਬਾਅਦ ਮੁਲਾਜ਼ਮ ਨੇ ਪੁਲੀਸ ਨੂੰ ਸਚੂਨਾ ਦਿੱਤਾ। ਪੁਲੀਸ ਦੇ ਅਲਰਟ ਹੋਣ ਤੋਂ ਬਾਅਦ ਲੁਟੇਰਿਆਂ ਦੀ ਗੱਡੀ ਮੁੱਲਾਂਪੁਰ ਨੇੜੇ ਮਿਲੀ, ਜਿਸ ਵਿੱਚ ਹਥਿਆਰ ਤੇ ਪਿਸਟਲ ਵੀ ਬਰਾਮਦ ਹੋਏ ਹਨ। ਮੌਕੇ ’ਤੇ ਪੁੱਜੇ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਵਿੱਚ ਸਾਹਮਣੇ ਆਇਆ ਹੈ ਕਿ 2 ਮੁਲਜ਼ਮ ਅੰਦਰ ਵਾਲੇ ਗੇਟ ਤੋਂ ਆਏ ਸਨ, ਜਦਕਿ 7-8 ਲੁਟੇਰੇ ਮੇਨ ਗੇਟ ਤੋਂ ਆਏ। ਪੁਲੀਸ ਕਮਿਸ਼ਨਰ ਨੇ ਦਾਅਵਾ ਕੀਤਾ ਕਿ ਪੁਲੀਸ ਜਲਦ ਮਾਮਲੇ ਨੂੰ ਸੁਲਝਾ ਲਵੇਗੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-