ਦੇਸ਼-ਵਿਦੇਸ਼

ਕੈਨੇਡਾ ’ਚ ਪੰਜਾਬੀ ਨੌਜੁਆਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਮਾਨਸਾ:  ਕੈਨੇਡਾ ’ਚ ਪੰਜਾਬੀ ਨੌਜੁਆਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਮ੍ਰਿਤਕ ਨੌਜੁਆਨ ਦੀ ਪਛਾਣ 30 ਸਾਲਾ ਅਮਨਜੋਤ ਸਿੰਘ ਵਲੋਂ ਹੋਈ ਹੈ, ਜੋਕਿ ਮਾਨਸਾ ਨਾਲ ਸਬੰਧਤ ਸੀ। ਅਮਨਜੋਤ ਸਿੰਘ ਉਰਫ਼ ਮਨੀ ਦੀ ਦੇਹ ਅੱਜ ਮਾਨਸਾ ਪੁੱਜੇਗੀ। ਮਿਲੀ ਜਾਣਕਾਰੀ ਅਨੁਸਾਰ ਅਮਨਜੋਤ ਸਿੰਘ ਉਰਫ਼ ਮਨੀ ਪੁੱਤਰ ਪਵਿੱਤਰ ਸਿੰਘ ਸਾਬਕਾ ਮੈਂਬਰ ਟਰੱਕ ਯੂਨੀਅਨ ਮਾਨਸਾ ਦੀ ਮੌਤ ਕੈਨੇਡਾ ’ਚ 23 ਮਈ 2023 ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ।

ਮ੍ਰਿਤਕ ਅਮਨਜੋਤ ਸਿੰਘ ਦੇ ਪਿਤਾ ਪਵਿੱਤਰ ਸਿੰਘ ਅਤੇ ਮਾਤਾ ਵੀਰਪਾਲ ਕੌਰ ਨੇ ਦਸਿਆ ਕਿ ਉਨ੍ਹਾਂ ਦਾ ਪੁੱਤਰ ਅਮਨਜੋਤ ਸਿੰਘ ਸਰੀ ਵਿਖੇ ਅਪਣੀ ਪਤਨੀ ਜਸ਼ਨਦੀਪ ਕੌਰ ਸਿੱਧੂ, ਸਹੁਰਾ ਤਰਸੇਮ ਸਿੰਘ, ਸੱਸ ਕਰਮਜੀਤ ਕੌਰ ਅਤੇ ਸਾਲੇ ਅੰਮ੍ਰਿਤਪਾਲ ਸਿੰਘ ਨਾਲ ਰਹਿ ਰਿਹਾ ਸੀ।

23 ਮਈ ਨੂੰ ਉਹ ਬਿਲਕੁਲ ਠੀਕ ਸੀ ਤੇ ਫ਼ੋਨ ’ਤੇ ਉਨ੍ਹਾਂ ਨਾਲ ਗੱਲ ਵੀ ਕੀਤੀ ਪਰ ਬਾਅਦ ਵਿਚ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਮੌਤ ਹੋ ਗਈ। ਉਹ ਸਾਲ 2022 ਵਿਚ ਕੈਨੇਡਾ ’ਚ ਗਿਆ ਸੀ। ਪ੍ਰਵਾਰ ਨੇ ਦਸਿਆ ਕਿ ਅਮਨਜੋਤ ਸਿੰਘ 1 ਮਈ ਨੂੰ ਹੀ ਭਾਰਤ ਤੋਂ ਵਾਪਸ ਗਿਆ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-