14 ਸਾਲਾ ਨੌਜੁਆਨ ਦੀ ਕਾਬਲੀਅਤ ਦੇ ਮੁਰੀਦ ਹੋਏ ਐਲੋਨ ਮਸਕ
ਨਵੀਂ ਦਿੱਲੀ: 14 ਸਾਲਾ ਨੌਜੁਆਨ ਦੀ ਕਾਬਲੀਅਤ ਦੇ ਮੁਰੀਦ ਹੋਏ ਐਲੋਨ ਮਸਕ ਨੇ ਉਸ ਨੂੰ ਅਪਣੀ ਕੰਪਨੀ ਸਪੇਕ ਐਕਸ ਵਿਚ ਸਾਫਟਵੇਅਰ ਇੰਜੀਨੀਅਰ ਬਣਾਇਆ ਹੈ। ਸੈਨ ਫਰਾਂਸਿਸਕੋ ਵਾਸੀ ਇਸ ਨੌਜੁਆਨ ਦਾ ਨਾਂਅ ਕੈਰਨ ਕਾਜ਼ੀ ਹੈ, ਜੋ ਕਿ ਹੁਣ ਖਰਬਪਤੀ ਉਦਯੋਗਪਤੀ ਐਲਨ ਮਸਕ ਦੀ ਕੰਪਨੀ ਸਪੇਸ ਐਕਸ ‘ਚ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰਨ ਜਾ ਰਿਹਾ ਹੈ।
ਲਿੰਕਡਇਨ ‘ਤੇ ਇਕ ਪੋਸਟ ‘ਚ ਕਾਜ਼ੀ ਨੇ ਦਸਿਆ ਕਿ ਉਹ ਸਪੇਸ ਐਕਸ ਦੀ ਸਟਾਰਲਿੰਕ ਟੀਮ ‘ਚ ਕੰਮ ਕਰਨ ਜਾ ਰਹੇ ਹਨ। ਸੱਭ ਤੋਂ ਵੱਧ ਪਾਰਦਰਸ਼ੀ, ਤਕਨੀਕੀ ਤੌਰ ‘ਤੇ ਚੁਣੌਤੀਪੂਰਨ ਤੇ ਮਜ਼ੇਦਾਰ ਇੰਟਰਵਿਊ ਪ੍ਰਕਿਰਿਆ ਪਾਸ ਕਰਨ ਵਾਲੇ ਕਾਜ਼ੀ ਨੇ ਲਿਖਿਆ, “ਅਗਲਾ ਪੜਾਅ : ਸਪੇਸ ਐਕਸ’।
ਖ਼ਬਰਾਂ ਮੁਤਾਬਕ ਕਾਜ਼ੀ ਬਚਪਨ ਤੋਂ ਹੀ ਹੁਸ਼ਿਆਰ ਸੀ ਅਤੇ ਹਰ ਨਵੀਂ ਚੀਜ਼ ਬਾਰੇ ਸਿੱਖਣਾ ਚਾਹੁੰਦਾ ਸੀ। ਉਹ ਸਿਰਫ਼ ਦੋ ਸਾਲ ਦੀ ਉਮਰ ਵਿਚ ਹੀ ਬੋਲਣ ਲੱਗ ਪਿਆ ਸੀ। ਸਕੂਲ ਸ਼ੁਰੂ ਹੋਣ ’ਤੇ ਉਹ ਅਪਣੇ ਦੋਸਤਾਂ ਅਤੇ ਅਧਿਆਪਕਾਂ ਨੂੰ ਰੇਡੀਉ ‘ਤੇ ਸੁਣੀਆਂ ਖ਼ਬਰਾਂ ਬਾਰੇ ਦੱਸਦਾ ਹੁੰਦਾ ਸੀ। ਹੁਣ ਕਾਜ਼ੀ ਸੱਭ ਤੋਂ ਘੱਟ ਉਮਰ ਦਾ ਸਪੇਸ-ਐਕਸ ਇੰਜੀਨੀਅਰ ਬਣਨ ਜਾ ਰਿਹਾ ਹੈ।