ਭਾਰਤ

ਫਰਨੈਸ ਦੀ ਭੱਠੀ ‘ਚ ਬਲਾਸਟ, ਇਕ ਦਰਜਨ ਜ਼ਖ਼ਮੀ, 4 ਗੰਭੀਰ

ਮੰਡੀ ਗੋਬਿੰਦਗੜ੍ਹ : ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਅਮਲੋਹ ਰੋਡ ’ਤੇ ਸਥਿਤ ਪਿੰਡ ਕੁੰਭ ਵਿਖੇ ਫਰਨੈਸ ਦੀ ਭੱਠੀ ਵਿੱਚ ਬੁੱਧਵਾਰ ਸਵੇਰੇ ਹਾਦਸਾ ਵਾਪਰ ਗਿਆ। ਇੱਥੇ ਭੱਠੀ ਵਿੱਚ ਧਮਾਕਾ ਹੋਣ ਕਾਰਨ 11 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ ਤੇ 4 ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਦੱਸਿਆ ਜਾਂਦਾ ਹੈ ਕਿ ਇਹ ਭੱਠੀ ਸੰਜੀਵ ਬਾਂਸਲ ਉਰਫ ਸੰਜੂ ਵਾਸੀ ਐੱਸ.ਕੇ. ਵਾਲਾ ਦੀ ਹੈ। ਫਿਲਹਾਲ ਪੁਲਸ ਨੇ ਨਾ ਤਾਂ ਇਸ ਘਟਨਾ ਲਈ ਜ਼ਿੰਮੇਵਾਰ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਨਾ ਹੀ ਕੋਈ ਐੱਫਆਈਆਰ ਦਰਜ ਕੀਤੀ ਹੈ। ਉਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਬਲਾਸਟ ਇੰਨਾ ਖਤਰਨਾਕ ਸੀ ਕਿ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-