ਦੇਸ਼-ਵਿਦੇਸ਼ਫੀਚਰਜ਼

ਪ੍ਰਵਾਸੀ ਪੰਜਾਬੀਆਂ ਵਲੋਂ ਮੰਤਰੀ ਕਟਾਰੂਚੱਕ ਵਿਰੁੱਧ ਸ਼ਿਕਾਇਤ ਵਾਪਸ ਲੈਣਾ ਗੰਭੀਰ ਚਿੰਤਾ ਦਾ ਵਿਸ਼ਾ ਸਤਨਾਮ ਸਿੰਘ ਚਾਹਲ

ਜਲੰਧਰ: ਪਰਵਾਸੀ ਪੰਜਾਬੀਆਂ ਵਲੋਂ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵਿਰੁਧ ਸ਼ਿਕਾਇਤ ਵਾਪਸ ਲੈਣ ਸਬੰਧੀ ਵਿਰੁਧ ਗੰਭੀਰ ਚਿੰਤਾ ਦਾ ਪਰਗਟਾਵਾ ਜ਼ਾਹਿਰ ਕਰਦਿਆਂ ਕਿ ਇਤਨਾ ਵੱਡਾ ਅਪਰਾਧ ਕਰਨ ਦੇ ਬਾਵਜੂਦ ਵੀ ਇਸ ਮੰਤਰੀ ਨੂੰ ਬਚਾਇਆ ਗਿਆ ਹੈ।ਇਹ ਗੱਲ ਅਜ ਇਥੇ ਨੌਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ। ਉਹਨਾਂ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵਿਰੁਧ ਪੀੜਤ ਦੀ ਸ਼ਿਕਾਇਤ ਵਾਪਸ ਲੈ ਕੇ ਪੰਜਾਬ ਸਰਕਾਰ ਨੇ ਇੱਕ ਹੋਰ ਘਿਨੌਣਾ ਅਪਰਾਧ ਕੀਤਾ ਹੈ। ਨਾਪਾ ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਵੱਸਦੇ ਪੰਜਾਬ ਦੇ ਲੋਕ ‘ਆਪ’ ਸੁਪਰੀਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸਘਿਾਉਣੇ ਅਪਰਾਧ ਲਈ ਨਹੀਂ ਭੁੱਲਣਗੇ।ਜਿਹਨਾਂ ਨੇ ਪੰਜਾਬ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਖਿਲਾਫ ਪੀੜਤ ਵਲੋਂ ਆਪਣੀ ਸ਼ਿਕਾਇਤ ਵਾਪਸ ਲੈਣ ਲਈ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਜਿਸ ਦਾ ਸਮੂਹ ਪੰਜਾਬੀਆਂ ਉਪਰ ਬੜਾ ਭੈੜਾ ਪਰਭਾਵ ਪਿਆ ਹੈ॥।ਪੰਜਾਬੀ ਭਾਈਚਾਰੇ ਨੂੰ ਅੱਖੋਂ ਪਰੋਖੇ ਕਰਨ ਲਈ ਪੰਜਾਬ ਪੁਲਿਸ ਨੇ ਮੰਤਰੀ ਦੇ ਖਿਲਾਫ “ਜਿਨਸੀ ਦੁਰਵਿਹਾਰ” ਦੇ ਦੋਸ਼ਾਂ ਦੀ ਜਾਂਚ ਕਰਨ ਲਈ ਉਸ ਤੋਂ ਬਾਅਦ ਤਿੰਨ ਮੈਂਬਰੀ ਸ਼ੀਠ ਦਾ ਗਠਨ ਕੀਤਾ ਸੀ। ਅਤੇ ਇਸ ਸ਼ੀਠ ਦੀ ਕੋਈ ਅੰਤਿਮ ਰਿਪੋਰਟ ਅਜ ਤੱਕ ਨਹੀਂ ਦਿਤੀ ਗਈ ਸੀ।

ਚਾਹਲ ਨੇ ਅੱਗੇ ਦੱਸਿਆ ਕਿ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟਸ (ਐਨਸੀਐਸਸੀ) ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਤਿੰਨ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿੱਚ ਕਾਰਵਾਈ ਦੀ ਰਿਪੋਰਟ ਮੰਗੀ ਸੀ ਪਰ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ (ਐਨਸੀਐਸਸੀ) ਨੂੰ ਕੋਈ ਕਾਰਵਾਈ ਕੀਤੀ ਰਿਪੋਰਟ (ਏਟੀਆਰ) ਪੇਸ਼ ਨਹੀਂ ਕੀਤੀ ਗਈ।ਸ: ਚਾਹਿਲ ਨੇ ‘ਆਪ’ ਸੁਪਰੀਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਜੇਕਰ ਸ਼ਿਕਾਇਤਕਰਤਾ ਕੇਸ਼ਵ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਹੈ ਤਾਂ ਦਾਗੀ ਮੰਤਰੀ ਕਟਾਰੂਚੱਕ ਨੂੰ ਕਲੀਨ ਚਿੱਟ ਦੇਣ ਪਿਛੇ ਵੀ ਕੀ ਤਰਕ ਹੈ ਤੇ ਕਟਾਰੂ ਚੱਕ ਦੀਆਂ ਜਿਨਸੀ ਵੀਡੀਓ ਕਲਿੱਪਾਂ ਦਾ ਕੀ ਹੋਇਆ ਸੀ ? ਕੀ ਇਸਦਾ ਮਤਲਬ ਇਹ ਹੈ ਕਿ ਸ਼ਿਕਾਇਤ ਵਾਪਸ ਲੈਣ ਨਾਲ ਕਿਸੇ ਅਪਰਾਧ ਦੇ ਦੋਸ਼ੀ ਨੂੰ ਮੁਕਤ ਕਰ ਦਿੱਤਾ ਜਾਂਦਾ ਹੈ? ਚਹਿਲ ਨੇ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਦਿਲਚਸਪੀ ਲੈ ਕੇ ਇਸ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਉ

ਇਸ ਖ਼ਬਰ ਬਾਰੇ ਕੁਮੈਂਟ ਕਰੋ-