ਅਦਾਕਾਰਾ ਤੁਨਿਸ਼ਾ ਸ਼ਰਮਾ ਨੇ ਕੀਤੀ ਖ਼ੁਦਕੁਸ਼ੀ, ਟੀ. ਵੀ. ਸੀਰੀਅਲ ਦੇ ਸੈੱਟ ’ਤੇ ਲਿਆ ਫਾਹਾ

ਨਵੀਂ ਦਿੱਲੀ: ਸਿਨੇਮਾ ਜਗਤ ਦੀ ਦੁਨੀਆ ਤੋਂ ਇਕ ਹੋਰ ਦੁੱਖ਼ਦਾਈ ਖ਼ਬਰ ਸਾਹਮਣੇ ਆਈ ਹੈ। ਸੋਨੀ ਸਬ ਟੀ. ਵੀ. ਦੇ ਸੀਰੀਅਲ ‘ਅਲੀਬਾਬਾ: ਦਾਸਤਾਨ ਏ ਕਾਬੁਲ’ ਦੀ ਪ੍ਰਮੁੱਖ ਅਦਾਕਾਰਾ ਤੁਨਿਸ਼ਾ ਸ਼ਰਮਾ ਨੇ ਖ਼ੁਦਕੁਸ਼ੀ ਕਰ ਲਈ ਹੈ। ਤੁਨਿਸ਼ਾ ਸ਼ਰਮਾ ਕਾਫ਼ੀ ਮਸ਼ਹੂਰ ਅਦਾਕਾਰਾ ਸੀ ਤੇ ਉਨ੍ਹਾਂ ਨੇ ਸੀਰੀਅਲ ਦੇ ਸੈੱਟ ’ਤੇ ਹੀ ਫਾਹਾ ਲੈ ਲਿਆ। ਸੂਤਰਾਂ ਦੀ ਮੰਨੀਏ ਤਾਂ ਸੈੱਟ ’ਤੇ ਮੌਜੂਦ ਲੋਕਾਂ ਨੇ ਅਦਾਕਾਰਾ ਨੂੰ ਤੁਰੰਤ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ।

ਹੁਣ ਉਨ੍ਹਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭਿਵੜੀ ਦੇ ਹਸਪਤਾਲ ਭੇਜਿਆ ਗਿਆ ਹੈ। ਫਿਲਹਾਲ ਉਨ੍ਹਾਂ ਨੇ ਕਿਹੜੇ ਕਾਰਨਾਂ ਕਰਕੇ ਖ਼ੁਦਕੁਸ਼ੀ ਕੀਤੀ ਹੈ, ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਤੁਨਿਸ਼ਾ ਦੀ ਉਮਰ 20 ਸਾਲ ਸੀ। ਉਨ੍ਹਾਂ ਨੇ ਇੰਡਸਟਰੀ ’ਚ ਇਕ ਬਾਲ ਕਲਾਕਾਰ ਦੇ ਤੌਰ ’ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਭਾਰਤ ਕਾ ਵੀਰ ਪੁੱਤਰ- ਮਹਾਰਾਣਾ ਪ੍ਰਤਾਪ ਨਾਲ ਤੁਨਿਸ਼ਾ ਨੇ ਟੀ. ਵੀ. ’ਤੇ ਆਪਣਾ ਡੈਬਿਊ ਕੀਤਾ ਸੀ। ਤੁਨਿਸ਼ਾ ਫਿਤੂਰ, ਬਾਰ-ਬਾਰ ਦੇਖੋ, ਕਹਾਨੀ 2 : ਦੁਰਗਾ ਰਾਨੀ ਸਿੰਘ, ਦਬੰਗ 3 ਵਰਗੀਆਂ ਫਿਲਮਾਂ ’ਚ ਵੀ ਨਜ਼ਰ ਆਈ ਸੀ।

Leave a Reply