ਸਿੰਗਾਪੁਰ ‘ਚ ਗੈਰ-ਕਾਨੂੰਨੀ ਤੰਬਾਕੂ ਉਤਪਾਦ ਰੱਖਣ ਦੇ ਦੋਸ਼ ‘ਚ ਭਾਰਤੀ ਮੂਲ ਦੇ ਇਨਫੋਰਸਮੈਂਟ ਅਫਸਰ ਨੂੰ ਜੇਲ੍ਹ

ਸਿੰਗਾਪੁਰ: ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ‘ਤੇ ਲੋਕਾਂ ਤੋਂ ਪ੍ਰਾਪਤ ਗੈਰ-ਕਾਨੂੰਨੀ ਤੰਬਾਕੂ ਉਤਪਾਦ ਨੂੰ ਰੱਖ ਲੈਣ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਇੱਕ ਇਨਫੋਰਸਮੈਂਟ ਅਧਿਕਾਰੀ ਨੂੰ 3 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਨ੍ਹਾਂ ‘ਤੇ 800 ਸਿੰਗਾਪੁਰ ਡਾਲਰ (ਲਗਭਗ 592 ਅਮਰੀਕੀ ਡਾਲਰ) ਦਾ ਜੁਰਮਾਨਾ ਲਗਾਇਆ ਗਿਆ ਹੈ। ਮੋਹਨ ਰਾਜ ਅਕਿਲਾਨ (31) ਅਤੇ ਇੱਕ ਮਲੇਸ਼ੀਅਨ ਨਾਗਰਿਕ ਨੇ 1,417 ਸਿੰਗਾਪੁਰੀ ਡਾਲਰ (ਲਗਭਗ 1,100 ਅਮਰੀਕੀ ਡਾਲਰ) ਮੁੱਲ ਦੇ ਗੈਰ-ਕਾਨੂੰਨੀ ਤੰਬਾਕੂ ਨਾਲ ਸਬੰਧਤ ਉਤਪਾਦ ਰੱਖ ਲਏ ਸਨ, ਜਿਨ੍ਹਾਂ ਨੂੰ ਚਾਂਗੀ ਹਵਾਈ ਅੱਡੇ ‘ਤੇ ਪਹੁੰਚਣ ਵਾਲੇ ਯਾਤਰੀਆਂ ਵੱਲੋਂ ਸਵੈ-ਇੱਛਾ ਨਾਲ ਛੱਡਿਆ ਗਿਆ ਸੀ।

ਦਿ ਸਟਰੇਟ ਟਾਈਮਜ਼ ਅਖ਼ਬਾਰ ਨੇ ਵੀਰਵਾਰ ਨੂੰ ਦੱਸਿਆ ਕਿ ਸਜ਼ਾ ਸੁਣਾਉਣ ਦੌਰਾਨ ਇਕ ਹੋਰ ਦੋਸ਼ ‘ਤੇ ਵਿਚਾਰ ਕੀਤਾ ਗਿਆ। ਡਿਪਟੀ ਪਬਲਿਕ ਪ੍ਰੌਸੀਕਿਊਟਰ ਟੈਨ ਸਿਆਓ ਟਿਏਨ ਨੇ ਕਿਹਾ ਕਿ ਮੋਹਨ ਨੂੰ ਸਿੰਗਾਪੁਰ ਦੀ ਸਰਟਿਸ ਸਿਸਕੋ ਸਹਾਇਕ ਪੁਲਸ ਫੋਰਸ ਨੇ 19 ਅਪ੍ਰੈਲ, 2011 ਤੋਂ 8 ਅਗਸਤ, 2022 ਦੇ ਵਿਚਕਾਰ ਇਨਫੋਰਸਮੈਂਟ ਅਧਿਕਾਰੀ ਵਜੋਂ ਨਿਯੁਕਤ ਕੀਤਾ ਸੀ। ਉਨ੍ਹਾਂ ਨੂੰ ਮਈ 2021 ਦੇ ਆਸ-ਪਾਸ ਹੈਲਥ ਸਾਇੰਸ ਅਥਾਰਟੀ (HSA) ਦੀ ਤੰਬਾਕੂ ਰੈਗੂਲੇਸ਼ਨ ਬ੍ਰਾਂਚ (TRB) ਦੀ ਇਨਫੋਰਸਮੈਂਟ ਆਪ੍ਰੇਸ਼ਨ ਯੂਨਿਟ ਵਿੱਚ ਤਾਇਨਾਤ ਕੀਤਾ ਗਿਆ ਸੀ।

Leave a Reply