ਟਾਪ ਨਿਊਜ਼ਭਾਰਤ

ਗੁਜਰਾਤ: ਦਰਗਾਹ ਢਾਹੁਣ ਖ਼ਿਲਾਫ਼ ਭੀੜ ਨੇ ਪੁਲੀਸ ’ਤੇ ਹਮਲਾ ਕੀਤਾ, ਇਕ ਵਿਅਕਤੀ ਦੀ ਮੌਤ ਤੇ 5 ਮੁਲਾਜ਼ਮ ਜ਼ਖ਼ਮੀ

ਜੂਨਾਗੜ੍ਹ: ਗੁਜਰਾਤ ਦੇ ਜੂਨਾਗੜ੍ਹ ਸ਼ਹਿਰ ਵਿੱਚ ਦਰਗਾਹ ਨੂੰ ਢਾਹੁਣ ਦੀ ਨਗਰ ਨਿਗਮ ਦੀ ਕੋਸ਼ਿਸ਼ ਦੇ ਵਿਰੋਧ ਵਿੱਚ ਲੋਕਾਂ ਦੇ ਸਮੂਹ ਨੇ ਪੁਲੀਸ ਮੁਲਾਜ਼ਮਾਂ ‘ਤੇ ਪਥਰਾਅ ਕੀਤਾ ਅਤੇ ਵਾਹਨ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 5 ਪੁਲੀਸ ਕਰਮਚਾਰੀ ਜ਼ਖਮੀ ਹੋ ਗਏ। ਸ਼ੁੱਕਰਵਾਰ ਰਾਤ ਨੂੰ ਜੂਨਾਗੜ੍ਹ ਦੇ ਮਾਜੇਵੜੀ ਦਰਵਾਜ਼ੇ ਹੋਈ ਘਟਨਾ ਦੌਰਾਨ ਪੁਲੀਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਪ੍ਰਦਰਸ਼ਨਕਾਰੀਆਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ। ਬਾਅਦ ਵਿੱਚ 174 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ।

ਇਸ ਖ਼ਬਰ ਬਾਰੇ ਕੁਮੈਂਟ ਕਰੋ-