ਫ਼ੁਟਕਲ

ਦੁਖਦਾਈ ਖ਼ਬਰ: ਤਰਨਤਾਰਨ ‘ਚ ਸੁੱਤੇ ਪਰਿਵਾਰ ‘ਤੇ ਡਿੱਗੀ ਕੰਧ, 1 ਜੀਅ ਦੀ ਹੋਈ ਮੌਤ

ਤਰਨਤਾਰਨ : ਤਰਨਤਾਰਨ ਦੇ ਪਿੰਡ ਮੁਰਾਦਪੁਰਾ ‘ਚ ਇਕ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸੁੱਤੇ ਹੋਏ ਪਰਿਵਾਰ ‘ਤੇ ਘਰ ਦੀ ਕੰਧ ਡਿੱਗ ਗਈ, ਜਿਸ ‘ਚ ਇਕ ਦੀ ਜੀਅ ਦੀ ਮੌਤ ਹੋ ਗਈ ਅਤੇ ਬਾਕੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ।

ਜਦੋਂ ਕੰਧ ਡਿੱਗੀ ਦੀ ਆਵਾਜ਼ ਆਈ ਤਾਂ ਨੇੜੇ ਦੇ ਲੋਕ ਉਨ੍ਹਾਂ ਦੇ ਘਰ ਪਹੁੰਚ ਗਏ ਅਤੇ ਉਨ੍ਹਾਂ ਵੱਲੋਂ ਪੀੜਤ ਪਰਿਵਾਰ ਦੀ ਮਦਦ ਕੀਤੀ ਗਈ। ਕੰਧ ਡਿੱਗਣ ਕਾਰਨ ਪਰਿਵਾਰ ਦੇ ਇਕ ਜੀਅ ਦੀ ਮੌਤ ਹੋ ਗਈ ਅਤੇ ਬਾਕੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ । ਇਸ ਮੰਦਭਾਗੀ ਘਟਨਾ ਨੂੰ ਲੈ ਕੇ ਮੁਰਾਦਪੁਰਾ ‘ਚ ਸੋਗ ਦੀ ਲਹਿਰ ਦੌੜ ਗਈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-