ਫੀਚਰਜ਼ਭਾਰਤ

ਮਨੀਪੁਰ ਹਿੰਸਾ: ਪੂਰਬੀ ਇੰਫਾਲ ’ਚ 12 ਘੰਟਿਆਂ ਲਈ ਕਰਫਿਊ ਵਿੱਚ ਢਿੱਲ

ਇੰਫਾਲ(ਮਨੀਪੁਰ): ਭਾਰਤੀ ਫੌਜ ਵੱਲੋਂ ਇੰਫਾਲ ਵਾਦੀ ਦੇ ਹਿੰਸਾਗ੍ਰਸਤ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ ਗਿਆ। ਇਸ ਦੌਰਾਨ ਅਥਾਰਿਟੀਜ਼ ਨੇ ਪੂਰਬੀ ਇੰਫਾਲ ਜ਼ਿਲ੍ਹੇ ਵਿੱਚ ਅੱਜ ਕਰਫਿਊ ਵਿੱਚ ਸਵੇਰੇ 5 ਤੋਂ ਸ਼ਾਮ 5 ਵਜੇ ਤੱਕ ਢਿੱਲ ਦੇਣ ਦਾ ਫੈਸਲਾ ਕੀਤਾ ਹੈ ਤਾਂ ਲੋਕ ਦਵਾਈਆਂ ਤੇ ਖੁਰਾਕੀ ਵਸਤਾਂ ਸਣੇ ਹੋਰ ਜ਼ਰੂਰੀ ਸਾਮਾਨ ਖਰੀਦ ਸਕਣ। ਕਰਫਿਊ ’ਚ ਰਾਹਤ ਸਬੰਧੀ ਹੁਕਮ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਗਏ ਹਨ। ਪਿਛਲੇ ਮਹੀਨੇ 3 ਮਈ ਨੂੰ ਕੁਕੀ ਤੇ ਮੈਤੇਈ ਭਾਈਚਾਰਿਆਂ ਦਰਮਿਆਨ ਭੜਕੀ ਹਿੰਸਾ ਮਗਰੋਂ ਮਨੀਪੁਰ ਵਿਚ ਕਰਫਿਊ ਆਇਦ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-