ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੱਲਰਾਂ ਦੇ ਵਿਦਿਅਰਥੀਆਂ ਲਈ ਵਿਦਿਅਕ ਟੂਰ ਅਯੋਜਿਤ
ਸੰਗਰੂਰ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੱਲਰਾਂ ਜ਼ਿਲ੍ਹਾ ਸੰਗਰੂਰ ਦੇ ਪ੍ਰਿੰਸਿਪਲ/ਸਕੂਲ ਮੁੱਖੀ ਸ. ਸੰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦਾ ਵਿਦਿਅਕ ਟੂਰ ਗਿਆ। ਜਿਸ ਵਿੱਚ ਸ੍ਰੀ ਪ੍ਰੇਮ ਕੁਮਾਰ (ਵੋਕੇਸ਼ਨਲ ਟੀਚਰ/ ਟ੍ਰੇਨਰ ਰਿਟੇਲ), ਮੈਡਮ ਹਰਪਿੰਦਰ ਕੌਰ ਅਤੇ ਸ਼੍ਰੀ ਰਾਜੂ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮ ਵਰਕ ਅਧੀਨ ਰਿਟੇਲ ਵਿਸ਼ੇ ਦੇ ਗਿਆਰਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ OMAXE MALL PATIALA ਵਿੱਚ ਵਿਜ਼ਿਟ ਕਰਵਾਈ ਗਈ। ਲਲਿਤ ਕੁਮਾਰ Department manager ਨੇ ਵਿਦਿਆਰਥੀਆਂ ਨੂੰ ਰਿਟੇਲ ਵਿਸ਼ੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਾਰੇ ਸਟਾਫ ਨੇ ਵਿਦਿਆਰਥੀਆਂ ਨਾਲ ਪੂਰੀ ਤਰਾਂ ਸਹਿਯੋਗ ਕੀਤਾ। ਸਟੋਰ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਅਤੇ ਉਹਨਾਂ ਨੇ ਦੇਖਿਆ ਕਿ ਗਾਹਕਾਂ ਨੂੰ ਕਿਵੇਂ ਕਿੰਨੇ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ ਜਾਂਦੀ ਹੈ ਅਤੇ ਵਧੀਆ ਤਰੀਕੇ ਨਾਲ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ । ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਸਾਧਨ ਮਿਲਣਗੇ ਅਤੇ ਆਪਣੇ ਪੈਰਾਂ ਤੇ ਖੜੇ ਹੋਣ ਦਾ ਮੋਕਾ ਮਿਲੇਗਾ।ਸਭ ਵਿਦਿਆਰਥੀਆਂ ਨੇ ਵਿਜ਼ਿਟ ਦਾ ਭਰਪੂਰ ਆਨੰਦਲਿਆ ਅਤੇ ਵਿਜ਼ਟ ਵਿਦਿਆਰਥੀਆਂ ਲਈ ਸਿੱਖਿਆਦਾਇਕ ਰਿਹਾ।