ਯੂਨੀਵਰਸਿਟੀ ’ਚ ਹੋਲੀ ਮਨਾਉਣ ’ਤੇ ਇਤਰਾਜ਼ ਵਾਲਾ ਨੋਟੀਫਿਕੇਸ਼ਨ ਵਾਪਸ ਲਏਗਾ ਪਾਕਿਸਤਾਨ
ਲਹੌਰ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਰਣਨੀਤਕ ਸੁਧਾਰਾਂ ਬਾਰੇ ਇਕਾਈ ਦੇ ਮੁਖੀ ਸੁਲਤਾਨ ਸੂਫ਼ੀ ਨੇ ਦੱਸਿਆ ਕਿ ਸਿੱਖਿਆ ਮੰਤਰੀ ਰਾਣਾ ਤਨਵੀਰ ਹੁਸੈਨ ਨੇ ਉੱਚ ਸਿੱਖਿਆ ਕਮਿਸ਼ਨ (ਐੱਚਈਸੀ) ਨੂੰ ਉਹ ਨੋਟੀਫਿਕੇਸ਼ਨ ਵਾਪਸ ਲੈਣ ਲਈ ਆਖਿਆ ਹੈ ਜਿਸ ਵਿੱਚ ਕਮਿਸ਼ਨ ਨੇ ਯੂਨੀਵਰਸਿਟੀ ਵਿੱਚ ਹੋਲੀ ਮਨਾਏ ਜਾਣ ’ਤੇ ਇਤਰਾਜ਼ ਜਤਾਇਆ ਸੀ। ‘ਡਾਅਨ’ ਅਖਬਾਰ ਦੀ ਖ਼ਬਰ ਮੁਤਾਬਕ ਮੀਡੀਆ ਵਿੱਚ ਨੋਟੀਫਿਕੇਸ਼ਨ ਦੀਆਂ ਰਿਪੋਰਟਾਂ ਮਗਰੋਂ ਸੂਫੀ ਨੇ ਟਵੀਟ ਕੀਤਾ, ‘‘ਰਾਣਾ ਤਨਵੀਰ ਸਾਹਿਬ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੇ ਐੱਚਈਸੀ ਦੇ ਨੋਟੀਫਿਕੇਸ਼ਨ ਦਾ ਸਖਤ ਨੋਟਿਸ ਲਿਆ ਅਤੇ ਉਨ੍ਹਾਂ ਨੂੰ ਇਸ ਨੂੰ ਵਾਪਸ ਲੈਣ ਲਈ ਆਖਿਆ ਹੈ।’’ ਨੋਟੀਫਿਕੇਸ਼ਨ ਐੱਚਈਸੀ ਦੀ ਕਾਰਜਕਾਰੀ ਡਾਇਰੈਕਟਰ ਸ਼ਾਇਸਤਾ ਸੋਹੇਲ ਵੱਲੋਂ ਸੰਸਥਾਵਾਂ ਦੇ ਉਪ ਕੁਲਪਤੀਆਂ ਅਤੇ ਮੁਖੀਆਂ ਨੂੰ ਭੇਜਿਆ ਗਿਆ ਸੀ। –