ਦੇਸ਼-ਵਿਦੇਸ਼

ਭਾਰਤੀ-ਅਮਰੀਕੀ ਡਾਕਟਰ ’ਤੇ ਸਹਿ-ਕਰਮਚਾਰੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਇਲਜ਼ਾਮ

ਨਿਊਯਾਰਕ: ਕੈਲੀਫੋਰਨੀਆ ਵਿਚ ਇਕ ਭਾਰਤੀ-ਅਮਰੀਕੀ ਡਾਕਟਰ ਸਿਹਤ ਕੇਂਦਰ ‘ਚ ਸਹਿ-ਕਰਮਚਾਰੀ ਨੂੰ ਗਲਤ ਢੰਗ ਨਾਲ ਛੂਹਣ ਕਾਰਨ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਰਚਨਦੀਪ ਸਿੰਘ ਨੂੰ 17 ਜੂਨ ਨੂੰ ਸਾਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਜੇਲ੍ਹ ‘ਚ ਰੱਖਿਆ ਗਿਆ। ਹਾਲਾਂਕਿ ਬਾਅਦ ‘ਚ ਉਸ ਨੂੰ ਉਸੇ ਦਿਨ ਜ਼ਮਾਨਤ ‘ਤੇ ਰਿਹਾਅ ਕਰ ਦਿਤਾ ਗਿਆ ਅਤੇ ਹੁਣ 17 ਅਗਸਤ ਨੂੰ ਉਹ ਕਥਿਤ ਜਿਨਸੀ ਸ਼ੋਸ਼ਣ ਲਈ ਸੈਕਰਾਮੈਂਟੋ ਦੀ ਅਦਾਲਤ ‘ਚ ਪੇਸ਼ ਹੋਵੇਗਾ|

ਪੁਲਿਸ ਨੇ 26 ਅਪ੍ਰੈਲ ਨੂੰ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਰਚਨਦੀਪ ਸਿੰਘ ਵਿਰੁਧ ਜਾਂਚ ਸ਼ੁਰੂ ਕੀਤੀ ਸੀ। ਪੀੜਤਾ, ਸਿਹਤ ਕੇਂਦਰ ਦੀ ਕਰਮਚਾਰੀ ਹੈ, ਨੇ ਦੋਸ਼ ਲਾਇਆ ਕਿ ਡਾਕਟਰ ਨੇ ਉਸ ਦੀ ਮਰਜ਼ੀ ਦੇ ਵਿਰੁਧ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਹੈ।

ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦਫ਼ਤਰ ਮੁਤਾਬਕ ਰਚਨਦੀਪ ਸਿੰਘ ਨੂੰ ਉਸ ਦੇ ਪ੍ਰਸ਼ਾਸਨ ਦੁਆਰਾ ਰਿਵਰ ਪੁਆਇੰਟ ਪੋਸਟ-ਐਕਿਊਟ ਕੇਅਰ ਫੈਸਿਲਿਟੀ ਤੋਂ ਹਟਾ ਦਿਤਾ ਗਿਆ ਹੈ। ਦੱਸ ਦੇਈਏ ਕਿ ਰਚਨਦੀਪ ਸਿੰਘ ਸਿੰਘ ਨੇ ਸਾਲ 2009 ‘ਚ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-