ਪੰਜਾਬ

ਇੰਦਰਾ ਗਾਂਧੀ ਨੇ ਜਿਨ੍ਹਾਂ ਨੂੰ ਜੇਲ੍ਹਾਂ ’ਚ ਡੱਕਿਆ, ਓਹੀ ਅੱਜ ਕਾਂਗਰਸ ਨੂੰ ਜੱਫ਼ੀਆਂ ਪਾ ਰਹੇ ਹਨ: ਨੱਢਾ

ਭਵਾਨੀਪਟਨਾ (ਉੜੀਸਾ): ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਪਟਨਾ ਵਿੱਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰਨ ਦੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਉਹ ਇੱਕ ਕਾਂਗਰਸੀ ਆਗੂ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ, ਜਿਸ ਨੇ ਐਮਰਜੰਸੀ ਦੌਰਾਨ ਉਨ੍ਹਾਂ ਨੂੰ ਕਈ ਮਹੀਨਿਆਂ ਤੱਕ ਜੇਲ੍ਹ ਵਿੱਚ ਰੱਖਿਆ। ਇੱਥੇ ਰੈਲੀ ਵਿੱਚ ਸ੍ਰੀ ਨੱਢਾ ਨੇ ਕਿਹਾ ਕਿ ਅੱਜ ਜਦੋਂ ਸਾਰੀਆਂ ਵਿਰੋਧੀ ਪਾਰਟੀਆਂ ਪਟਨਾ ਵਿੱਚ ਜੱਫ਼ੀਆਂ ਪਾ ਰਹੀਆਂ ਹਨ ਤਾਂ ਉਹ ਹੈਰਾਨ ਹਨ ਕਿ ਉਨ੍ਹਾਂ ਆਗੂਆਂ ਨੂੰ ਕੀ ਹੋ ਗਿਆ ਹੈ, ਜੋ ਕਾਂਗਰਸ ਦਾ ਵਿਰੋਧ ਕਰਕੇ ਆਪਣੀ ਰਾਜਨੀਤੀ ਨੂੰ ਅੱਗੇ ਤੋਰ ਰਹੇ ਸਨ, ਉਨ੍ਹਾਂ ਦੀ ਹਾਲਤ ਅੱਜ ਕੀ ਹੋ ਗਈ ਹੈ।

 

ਇਸ ਖ਼ਬਰ ਬਾਰੇ ਕੁਮੈਂਟ ਕਰੋ-